| ਮਸ਼ਹੂਰ ਗਾਇਕ ਪ੍ਰਿੰਸ ਬਾਵਾ ਪੰਜਾਬੀ ਚੌਕ ਵਿਖੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਗੀਤ ਗਾਉਂਦੇ ਹੋਏ, ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਮੈਂਬਰ।(ਜ਼ੀਸ਼ਾਨ) |
ਕਾਦੀਆਂ, 2 ਨਵੰਬਰ (ਜ਼ੀਸ਼ਾਨ) – ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਮਾਤ ਭਾਸ਼ਾ ਪੰਜਾਬੀ ਚੌਕ ਵਿਖੇ ਪੰਜਾਬ ਦਿਵਸ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਸਿੱਧ ਗਾਇਕ ਪ੍ਰਿੰਸ ਬਾਵਾ ਨੇ ਪੰਜਾਬ ਦੀ ਮਹਿਮਾ ਵਿੱਚ ਸੁਰੀਲੇ ਗੀਤ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ।
ਇਸ ਮੌਕੇ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ ਅਤੇ ਉਪ ਪ੍ਰਧਾਨ ਸਰਵਣ ਸਿੰਘ ਧੰਦਲ ਨੇ ਪੰਜਾਬ ਦੇ ਇਤਿਹਾਸ ਤੇ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ 1 ਨਵੰਬਰ 1966 ਨੂੰ ਮੌਜੂਦਾ ਰੂਪ ਵਿੱਚ ਬਣਿਆ ਸੀ ਅਤੇ ਅੱਜ ਪੰਜਾਬ ਤਿੰਨ ਖੇਤਰਾਂ ਮਾਝਾ, ਦੋਆਬਾ ਅਤੇ ਮਾਲਵਾ ਵਿੱਚ ਵੰਡਿਆ ਹੋਇਆ ਹੈ।
ਸਭਾ ਵੱਲੋਂ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਪੰਜਾਬ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੀ ਅਪੀਲ ਕੀਤੀ ਗਈ।