| ਮਿੰਟੂ ਬਾਜਵਾ ਜਾਣਕਾਰੀ ਦਿੰਦਿਆਂ। (ਜ਼ੀਸ਼ਾਨ) |
ਕਾਦੀਆਂ, 4 ਨਵੰਬਰ (ਜ਼ੀਸ਼ਾਨ) – ਭਾਜਪਾ ਦੇ ਸੀਨੀਅਰ ਆਗੂ ਅਤੇ ਕਾਦੀਆਂ ਦੇ ਸਾਬਕਾ ਐਮ.ਐਲ.ਏ. ਫਤਿਹ ਜੰਗ ਸਿੰਘ ਬਾਜਵਾ ਨੇ ਆਪਣੇ ਪੁਰਾਣੇ ਵਰਕਰ ਬਲਵਿੰਦਰ ਸਿੰਘ ਮਿੰਟੂ ਬਾਜਵਾ, ਜੋ ਕਾਫੀ ਸਮੇਂ ਤੋਂ ਬਿਮਾਰ ਸਨ, ਦਾ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਕਰਵਾਇਆ। ਮਿੰਟੂ ਬਾਜਵਾ ਨੇ ਦੱਸਿਆ ਕਿ ਫਤਿਹ ਬਾਜਵਾ ਨੇ ਉਸ ਨੂੰ ਆਪਣੇ ਨਿਵਾਸ ਸਥਾਨ 'ਤੇ ਰਹਿਣ ਲਈ ਥਾਂ ਵੀ ਦਿੱਤੀ। ਉਨ੍ਹਾਂ ਬਾਜਵਾ ਪਰਿਵਾਰ ਨੂੰ ਗਰੀਬਾਂ ਦਾ ਮਸੀਹਾ ਹੈ ਅਤੇ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਿਆਰ ਰਹਿਣ ਵਾਲਾ ਦੱਸਿਆ।