ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਵਿੱਚ ਪੇਂਟਿੰਗ ਮੁਕਾਬਲੇ ਆਯੋਜਿਤ

Painting competition held at Bhagat Puran Singh Adarsh High School. Find out about the event and the creative talent showcased.
ਬੱਚਿਆਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਪ੍ਰਿੰਸੀਪਲ ਅਤੇ ਸਟਾਫ ਮੈਂਬਰ। (ਜ਼ੀਸ਼ਾਨ)

ਕਾਦੀਆਂ, 25 ਅਕਤੂਬਰ (ਜ਼ੀਸ਼ਾਨ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁਟਰ ਕਲਾਂ ਕਾਦੀਆਂ ਵਿੱਚ ਸਕੂਲ ਪ੍ਰਿੰਸੀਪਲ ਲਖਵਿੰਦਰ ਕੌਰ ਦੀ ਅਗਵਾਈ ਹੇਠ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਮੈਡਮ ਲਖਵਿੰਦਰ ਕੌਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਲਾ ਅਤੇ ਖੇਡਾਂ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ, ਕਿਉਂਕਿ ਇਹ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਜ਼ਰੂਰੀ ਹੈ।

ਸਕੂਲ ਵਿੱਚ ਇਹ ਵੀ ਪ੍ਰਥਾ ਹੈ ਕਿ ਜਦੋਂ ਕਿਸੇ ਵਿਦਿਆਰਥੀ ਦਾ ਜਨਮਦਿਨ ਹੁੰਦਾ ਹੈ, ਤਾਂ ਉਹ ਬੱਚਾ ਫ਼ਜੂਲ ਖਰਚੀ ਦੀ ਥਾਂ ਇੱਕ ਪੌਧਾ ਰੋਪਦਾ ਹੈ, ਜਿਸ ਦੀ ਮਾਪੇ ਵੱਲੋਂ ਵੀ ਖ਼ਾਸ ਪ੍ਰਸ਼ੰਸਾ ਕੀਤੀ ਜਾਂਦੀ ਹੈ।

ਇਸ ਮੌਕੇ ਪ੍ਰਿੰਸੀਪਲ ਲਖਵਿੰਦਰ ਕੌਰ ਤੋਂ ਇਲਾਵਾ ਵਾਈਸ ਪ੍ਰਿੰਸੀਪਲ ਕਵਲਜੀਤ ਕੌਰ, ਪ੍ਰਿਤਪਾਲ ਕੌਰ, ਨੂਤਨ ਕੋਹਲੀ, ਹਰਪ੍ਰੀਤ ਸਿੰਘ, ਮਨਮੋਹਨ ਕੁਮਾਰ ਗੁਪਤਾ, ਨਿਰਮਲਜੀਤ ਸਿੰਘ, ਸੁਖਜਿੰਦਰ ਸਿੰਘ, ਰਜੇਸ਼ ਭਾਟੀਆ, ਸਤਿੰਦਰ ਸਿੰਘ, ਚਰਨਜੀਤ ਕੌਰ, ਜਸਬੀਰ ਕੌਰ, ਰਜਨੀ ਤੁਲੀ, ਸੁਖਬਿੰਦਰ ਕੌਰ, ਰੇਖਾ ਮਹਾਜਨ, ਪ੍ਰੋਮਿਲਾ ਕੁਮਾਰੀ, ਸਵੇਤਾ ਕਾਲੀਆ, ਰਾਜਵਿੰਦਰ ਕੌਰ ਅਤੇ ਮਨੀਸ਼ਾ ਮਹਾਜਨ ਸਮੇਤ ਸਾਰਾ ਸਟਾਫ ਮੌਜੂਦ ਸੀ।


Post a Comment

© Qadian Times. All rights reserved. Distributed by ASThemesWorld