ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਕਾਦੀਆਂ ਵੱਲੋਂ ਮਨਾਇਆ ਗਿਆ ਵਿਸ਼ਵਕਰਮਾ ਦਿਵਸ

ਕਾਦੀਆਂ ਵਿੱਚ ਵਿਸ਼ਵਕਰਮਾ ਦਿਵਸ ਸਮਾਰੋਹ ਦੌਰਾਨ ਮਜ਼ਦੂਰਾਂ ਨੂੰ ਵਿਸ਼ਕਰਮਾ ਕਮੇਟੀ ਵੱਲੋਂ ਕੰਬਲ ਵੰਡਦੇ ਜਰਨੈਲ ਸਿੰਘ ਮਾਹਲ ਕਮੇਟੀ ਆਗੂ ਆਦਿ। (ਜ਼ੀਸ਼ਾਨ)

ਕਾਦੀਆਂ, 22 ਅਕਤੂਬਰ (ਜ਼ੀਸ਼ਾਨ) – ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਕਾਦੀਆਂ ਵਿੱਚ ਵਿਸ਼ਵਕਰਮਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਜ਼ਦੂਰ ਭਾਈਚਾਰੇ ਨੂੰ ਵਧਾਈ ਦੇਣ ਲਈ ਅਕਾਲੀ ਆਗੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਮਾਹਲ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਦਰਸ਼ ਸਾਨੂੰ ਸਿਖਾਉਂਦੇ ਹਨ ਕਿ ਸਖ਼ਤ ਮਿਹਨਤ, ਸਿਰਜਣਾ ਅਤੇ ਨਵੀਨਤਾ ਹੀ ਅਸਲ ਪੂਜਾ ਹੈ। ਉਨ੍ਹਾਂ ਕਿਹਾ ਕਿ ਉਸਾਰੀ ਸਿਰਫ਼ ਸਰੀਰਕ ਹੀ ਨਹੀਂ ਸਗੋਂ ਮਾਨਸਿਕ, ਸਮਾਜਿਕ ਅਤੇ ਸੱਭਿਆਚਾਰਕ ਵੀ ਹੋ ਸਕਦੀ ਹੈ। ਮਹਾਨ ਆਰਕੀਟੈਕਟ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਨਾ ਕਾਰੀਗਰਾਂ ਅਤੇ ਮਜ਼ਦੂਰਾਂ ਦਾ ਧਰਮ ਹੈ। ਇਸ ਮੌਕੇ ਵਿਸ਼ਕਰਮਾ ਕਮੇਟੀ ਵੱਲੋਂ ਕੰਬਲ ਵੀ ਵੰਡੇ ਗਏ। 

ਇਸ ਮੌਕੇ ਗੁਰਮੇਜ ਸਿੰਘ ਕਾਦੀਆ, ਪ੍ਰੇਮ ਸਿੰਘ ਘੁੰਮਣ, ਕਾਮਰੇਡ ਦੀਤਾਰ ਸਿੰਘ ਠੱਕਰ ਸੰਧੂ, ਬਲਦੇਵ ਸਿੰਘ (ਵਿਸ਼ਵਕਰਮਾ ਕਮੇਟੀ ਪ੍ਰਧਾਨ), ਕਿਰਪਾਲ ਸਿੰਘ ਮੱਲੀ, ਇੰਦਰਪੀਤ ਕੌਰ (ਕੇਨੇਡਾ), ਗੁਰਚਰਨ ਸਿੰਘ ਕਾਲਾ ਬਾਲਾ, ਰਛਪਾਲ ਸਿੰਘ ਵੜੈਚ, ਸਮਸੇਰ ਸਿੰਘ ਸ਼ੇਰਾ, ਜਗੀਰ ਸਿੰਘ ਤਲਵੰਡੀ ਝੁੰਗਲਾ, ਲਖਵਿੰਦਰ ਸਿੰਘ ਤਲਵੰਡੀ ਝੁੰਗਲਾ, ਜੋਗਾ ਸਿੰਘ ਖਾਨ ਪਿਆਰਾ, ਸੰਤੋਖ ਸਿੰਘ ਧਾਰੀਵਾਲ ਭੋਜਾ, ਅਜੀਤ ਸਿੰਘ ਭੁੰਬਲੀ, ਗੁਰਦਿਆਲ ਸਿੰਘ ਠੱਕਰ ਸੰਧੂ, ਬਚਿੱਤਰ ਸਿੰਘ, ਸੁਰਜੀਤ ਸਿੰਘ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।




Post a Comment

© Qadian Times. All rights reserved. Distributed by ASThemesWorld