ਕਾਦੀਆਂ ਚ ਅਸ਼ੋਕ ਡੱਬ ਵੱਲੋਂ ਮਨਾਇਆ ਗਿਆ ਵਿਸ਼ਵਕਰਮਾ ਦਿਵਸ

ਅਸ਼ੋਕ ਡੱਬ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਮਾਹਲ, ਡਿਪਲ ਕੁਮਾਰ ਆਦਿ ਨੂੰ ਸਨਮਾਨਿਤ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 22 ਅਕਤੂਬਰ (ਜ਼ੀਸ਼ਾਨ) – ਕਾਦੀਆਂ ਵਿੱਚ ਵਿਸ਼ਵਕਰਮਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਹਰਚੋਵਾਲ ਰੋਡ ‘ਤੇ ਅਸ਼ੋਕ ਡੱਬ ਦੀ ਅਗਵਾਈ ਹੇਠ ਸਵੇਰੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਭ ਮਜ਼ਦੂਰਾਂ ਨੇ ਸੁਖ-ਸ਼ਾਂਤੀ ਅਤੇ ਸ਼ੁਭ ਲਾਭ ਲਈ ਆਹੁਤੀਆਂ ਪਾਈਆਂ।

ਇਸ ਮੌਕੇ ‘ਤੇ ਮਜ਼ਦੂਰ ਭਰਾਵਾਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦੇਣ ਲਈ ਵਿਸ਼ੇਸ਼ ਤੌਰ ‘ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਪਹੁੰਚੇ। ਮਾਹਲ ਨੇ ਸਭ ਨੂੰ ਬਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦਾ ਆਦਰਸ਼ ਇਹ ਹੈ ਕਿ ਪਰਿਸ਼ਰਮ, ਸਿਰਜਣਾ ਅਤੇ ਨਵੀਨਤਾ ਨੂੰ ਹੀ ਪ੍ਰਭੂ ਦੀ ਅਰਾਧਨਾ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਸਾਰੀ ਸਿਰਫ ਭੌਤਿਕ ਨਹੀਂ, ਸਗੋਂ ਮਾਨਸਿਕ, ਸਮਾਜਿਕ ਤੇ ਸੱਭਿਆਚਾਰਕ ਵੀ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਮਹਾਨ ਵਾਸਤੂਕਾਰ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਨਾ ਕਾਰੀਗਰਾਂ ਅਤੇ ਮਜ਼ਦੂਰਾਂ ਦਾ ਧਰਮ ਹੈ। ਇਸ ਮੌਕੇ ‘ਤੇ ਜਰਨੈਲ ਸਿੰਘ ਮਾਹਲ ਵੱਲੋਂ ਸਮਾਜ ਵਿੱਚ ਚੰਗੀ ਛਵੀ ਬਣਾਉਣ ਤੇ ਸਮਾਜਿਕ ਉੱਨਤੀ ਵੱਲ ਯੋਗਦਾਨ ਪਾਉਣ ਵਾਲੇ ਸੇਵਾਦਾਰਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ, ਅਸ਼ੋਕ ਡੱਬ ਵੱਲੋਂ ਮੁੱਖ ਮਹਿਮਾਨ ਜਰਨੈਲ ਸਿੰਘ ਮਾਹਲ ਨੂੰ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਐਕਸੀਅਨ ਡਿੰਪਲ ਕੁਮਾਰ, ਗੁਰਪ੍ਰੀਤ ਸਿੰਘ, ਰਾਜੂ ਮਲਹੋਤਰਾ, ਪ੍ਰੇਮ ਸਿੰਘ ਘੁੰਮਣ ਆਦਿ ਹਾਜ਼ਰ ਸਨ।



Post a Comment

© Qadian Times. All rights reserved. Distributed by ASThemesWorld