ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਨ.ਸੀ.ਸੀ ਕੈਡਿਟ ਰੀਆ ਸਿੰਘ ਨੇ ਕੀਤਾ ਐਡਵਾਂਸ ਲੀਡਰਸ਼ਿਪ ਕੈਂਪ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਨ.ਸੀ.ਸੀ ਕੈਡਿਟ ਰੀਆ ਸਿੰਘ ਪ੍ਰਿੰਸੀਪਲ ਇੰਚਾਰਜ ਨਾਲ ਜਿਸ ਨੂੰ ਐਡਵਾਂਸ ਲੀਡਰਸ਼ਿਪ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। (ਜ਼ੀਸ਼ਾਨ)

ਕਾਦੀਆਂ, 27 ਅਕਤੂਬਰ (ਜ਼ੀਸ਼ਾਨ) – ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਨ.ਸੀ.ਸੀ ਕੈਡਿਟ ਸੀਨੀਅਰ ਅੰਡਰ ਆਫ਼ੀਸਰ ਰੀਆ ਸਿੰਘ ਨੇ ਉੱਤਰਾਖੰਡ ਦੇ ਰਾਣੀਬਾਗ ਵਿਖੇ ਆਯੋਜਿਤ 12 ਰੋਜ਼ਾ ਐਡਵਾਂਸ ਲੀਡਰਸ਼ਿਪ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੌਮੀ ਪੱਧਰ 'ਤੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਐਨ.ਸੀ.ਸੀ ਇੰਚਾਰਜ ਲੈਫ਼ਟੀਨੈਂਟ ਸਤਵਿੰਦਰ ਸਿੰਘ ਨੇ ਦੱਸਿਆ ਕਿ ਰੀਆ ਸਿੰਘ ਨੇ 22 ਪੰਜਾਬ ਐਨ.ਸੀ.ਸੀ ਬਟਾਲੀਅਨ ਬਟਾਲਾ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਨਵਨੀਤ ਜੈਸਵਾਲ, ਸੀ.ਐਚ.ਐਮ ਪਰਮਿੰਦਰ ਸਿੰਘ ਅਤੇ ਹਵਲਦਾਰ ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਇਸ ਕੈਂਪ ਵਿੱਚ ਹਿੱਸਾ ਲਿਆ।
ਇਹ ਕੈਂਪ ਉੱਤਰਾਖੰਡ ਡਾਇਰੈਕਟਰੇਟ ਦੇ ਨੈਨੀਤਾਲ ਗਰੁੱਪ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਡਾਇਰੈਕਟਰੇਟਾਂ ਦੇ ਐਨ.ਸੀ.ਸੀ ਕੈਡਿਟਾਂ ਨੇ ਭਾਗ ਲਿਆ। ਰੀਆ ਸਿੰਘ ਨੇ ਕੈਂਪ ਦੌਰਾਨ ਲੀਡਰਸ਼ਿਪ, ਸ਼ਖ਼ਸੀਅਤ ਵਿਕਾਸ ਅਤੇ ਸੈਨਿਕ ਸਿਖਲਾਈ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ।
ਉਸਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਵਾਪਸੀ 'ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਲੈਫ਼ਟੀਨੈਂਟ ਸਤਵਿੰਦਰ ਸਿੰਘ ਅਤੇ ਸਟਾਫ਼ ਮੈਂਬਰਾਂ ਨੇ ਰੀਆ ਸਿੰਘ ਦਾ ਸਵਾਗਤ ਕਰਦਿਆਂ ਉਸਨੂੰ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।

 

Post a Comment

© Qadian Times. All rights reserved. Distributed by ASThemesWorld