ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਮੈਥ ਫੈਸਟ ਦਾ ਆਯੋਜਨ, ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ

ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਮੈਥ ਫੈਸਟ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰੋ. ਨਰਿੰਦਰ ਸਿੰਘ ਤੇ ਵਿਭਾਗੀ ਅਧਿਆਪਕ। (ਜ਼ੀਸ਼ਾਨ)

ਬਟਾਲਾ, 23 ਅਕਤੂਬਰ (ਜ਼ੀਸ਼ਾਨ) – ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਗਣਿਤ ਵਿਭਾਗ ਵੱਲੋਂ ‘ਮੈਥ ਫੈਸਟ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਨਰਿੰਦਰ ਸਿੰਘ ਨੇ ਕੀਤੀ ਜਦਕਿ ਵਿਭਾਗ ਦੀ ਇੰਚਾਰਜ ਪ੍ਰੋ. ਸੁਮਨਪ੍ਰੀਤ ਕੌਰ ਅਤੇ ਪ੍ਰੋ. ਫਾਗੁਨੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।

ਫੈਸਟ ਦੌਰਾਨ ਵਿਦਿਆਰਥੀਆਂ ਨੇ ਪਾਵਰ ਪੁਆਇੰਟ ਪ੍ਰਤੀਯੋਗਤਾ, ਪੋਸਟਰ ਮੇਕਿੰਗ, ਕਵਿੱਜ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਗੀਤ, ਭੰਗੜਾ, ਕਵਿਤਾ ਅਤੇ ਗਣਿਤ ਦੀ ਮਹੱਤਤਾ ਉਭਾਰਦੀ ਸਕਿੱਟ ਪੇਸ਼ ਕੀਤੀ, ਜਿਸ ਦੀ ਕਾਲਜ ਸਟਾਫ਼ ਵੱਲੋਂ ਖੂਬ ਪ੍ਰਸ਼ੰਸਾ ਹੋਈ।

ਪ੍ਰਿੰਸੀਪਲ ਪ੍ਰੋ. ਨਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਸ਼ਾਬਾਸ਼ੀ ਦਿੱਤੀ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਜੇਤੂਆਂ ਵਿੱਚ ਗੁਰਲੀਨ ਕੌਰ, ਕਿਰਨਪ੍ਰੀਤ ਕੌਰ, ਸ਼ਹਿਨਾਜ਼ ਪ੍ਰੀਤ ਕੌਰ, ਅੰਮ੍ਰਿਤ ਕੌਰ, ਸਿਮਰਨਪ੍ਰੀਤ ਕੌਰ, ਨਿਹਾਰੀਕਾ, ਗੁਰਜੋਤ ਕੌਰ, ਪਵਨੀਤ ਕੌਰ, ਪਲਕ, ਮੀਨਾਕਸ਼ੀ, ਅਰਪਿਤ ਕੌਰ, ਮਦਨਜੀਤ ਕੌਰ, ਅਰਸ਼ਪ੍ਰੀਤ ਕੌਰ ਅਤੇ ਇੰਦਰਪ੍ਰੀਤ ਕੌਰ ਸ਼ਾਮਲ ਸਨ।

ਇਸ ਮੌਕੇ ਡਾ. ਅਮਿਤਾ, ਪ੍ਰੋ. ਮਨਦੀਪ ਬੇਦੀ, ਡਾ. ਜਗਵਿੰਦਰ ਕੌਰ ਚੀਮਾ, ਪ੍ਰੋ. ਪਵਨਬੀਰ ਸਿੰਘ, ਪ੍ਰੋ. ਨਰਿੰਦਰ, ਪ੍ਰੋ. ਨਵਦੀਪ ਕੌਰ, ਪ੍ਰੋ. ਸੁਮਨਦੀਪ ਕੌਰ, ਪ੍ਰੋ. ਸ਼ਾਇਨਾ ਗੁਪਤਾ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਜਤਿੰਦਰਜੀਤ ਅਤੇ ਪ੍ਰੋ. ਸਲੋਨੀ ਆਦਿ ਹਾਜ਼ਰ ਸਨ।



Post a Comment

© Qadian Times. All rights reserved. Distributed by ASThemesWorld