| ਡੇਂਗੂ ਦਾ ਲਾਰਵਾ ਚੈੱਕ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ। (ਜ਼ੀਸ਼ਾਨ) |
ਕਾਦੀਆਂ, 24 ਅਕਤੂਬਰ (ਜ਼ੀਸ਼ਾਨ) – ਸਿਹਤ ਵਿਭਾਗ ਕਾਦੀਆਂ ਵੱਲੋਂ "ਹਰ ਸ਼ੁੱਕਰਵਾਰ ਡੇਂਗੂ ਤੇ ਵਾਰ" ਤਹਿਤ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਡੇਂਗੂ ਰੋਕਥਾਮ ਮੁਹਿੰਮ ਚਲਾਈ ਗਈ। ਐਸ.ਐਮ.ਓ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਹੈਲਥ ਟੀਮ ਨੇ ਫਰਿੱਜਾਂ, ਕੂਲਰਾਂ, ਗਮਲਿਆਂ ਤੇ ਕਬਾੜ ਵਾਲੀਆਂ ਥਾਵਾਂ ਤੋਂ ਡੇਂਗੂ ਲਾਰਵਾ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਬੁਖਾਰ ਦੇ ਕਾਰਨ, ਲੱਛਣਾਂ ਤੇ ਬਚਾਅ ਬਾਰੇ ਜਾਗਰੂਕ ਕੀਤਾ। ਅਧਿਕਾਰੀਆਂ ਨੇ ਅਪੀਲ ਕੀਤੀ ਕਿ ਹਰ ਹਫ਼ਤੇ ਪਾਣੀ ਦੇ ਸਰੋਤ ਖਾਲੀ ਕੀਤੇ ਜਾਣ, ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੀਆਂ ਜਾਣ ਅਤੇ ਆਲੇ ਦੁਆਲੇ ਸਫ਼ਾਈ ਰੱਖੀ ਜਾਵੇ।
ਇਸ ਮੌਕੇ ਹੈਲਥ ਇੰਸਪੈਕਟਰ ਸਰਵਣ ਸਿੰਘ, ਕੁਲਦੀਪ ਕੁਮਾਰ, ਲਖਬੀਰ ਸਿੰਘ ਤੇ ਗੁਰਮੁਖ ਸਿੰਘ ਭਾਟੀਆ ਹਾਜ਼ਰ ਸਨ।