ਲੋੜਵੰਦਾਂ ਵਿੱਚ ਕੰਬਲ ਤੇ ਮਸ਼ੀਨਾਂ ਵੰਡ ਕੇ ਮਨਾਇਆ 73ਵਾਂ ਜਨਮਦਿਨ

Celebrated the 73rd birthday by distributing blankets and machines among the needy in Qadian
ਮਾਸਟਰ ਸੁਰਿੰਦਰ ਸਿੰਘ ਕੋਹਾੜ ਲੋੜਵੰਦਾਂ ਵਿੱਚ ਕੰਬਲ ਵੰਡਦੇ ਹੋਏ। (ਜ਼ੀਸ਼ਾਨ)

ਕਾਦੀਆਂ, 26 ਅਕਤੂਬਰ (ਜ਼ੀਸ਼ਾਨ) – ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦਾ ਉਦਾਹਰਨ ਪੇਸ਼ ਕਰਦੇ ਹੋਏ ਮਾਸਟਰ ਸੁਰਿੰਦਰ ਸਿੰਘ ਕੋਹਾੜ ਨੇ ਆਪਣਾ 73ਵਾਂ ਜਨਮਦਿਨ ਲੋੜਵੰਦਾਂ ਦੀ ਸੇਵਾ ਕਰਦੇ ਹੋਏ ਮਨਾਇਆ। ਇਸ ਮੌਕੇ ਉਨ੍ਹਾਂ ਵੱਲੋਂ 20 ਕੰਬਲ ਅਤੇ 10 ਕੰਨਾਂ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ। ਨਾਲ ਹੀ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੂੰ 10 ਹਜ਼ਾਰ ਰੁਪਏ ਦੀ ਰਕਮ ਭੇਟ ਕੀਤੀ।
ਮਾਸਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਜਨਮਦਿਨ ਵਰਗੇ ਮੌਕੇ 'ਤੇ ਫਜ਼ੂਲ ਖਰਚੀ ਕਰਨ ਦੀ ਬਜਾਏ ਲੋੜਵੰਦਾਂ ਦੀ ਮਦਦ ਕੀਤੀ ਜਾਵੇ। ਇਸੇ ਵਿਚਾਰ ਨਾਲ ਉਨ੍ਹਾਂ ਨੇ ਇਸ ਸਾਲ ਵੀ ਆਪਣੇ ਜਨਮਦਿਨ ਨੂੰ ਸੇਵਾ ਰੂਪ ਬਣਾਇਆ।
ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਜਿਸ ਤੋਂ ਬਾਅਦ ਲੋੜਵੰਦਾਂ ਨੂੰ ਕੰਬਲ ਅਤੇ ਕੰਨਾਂ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ। ਸਮਾਗਮ ਤੋਂ ਬਾਅਦ ਸੰਗਤ ਵਿੱਚ ਗੁਰੂ ਜੀ ਦੇ ਨਾਮ ਦਾ ਅਤੁੱਟ ਲੰਗਰ ਵਰਤਾਇਆ ਗਿਆ।
ਇਸ ਮੌਕੇ ਪ੍ਰਧਾਨ ਜਸਵੰਤ ਸਿੰਘ, ਸ਼ਰਨਜੀਤ ਸਿੰਘ ਕੋਹਾੜ, ਦਰਸ਼ਨ ਸਿੰਘ, ਬਲਰਾਜ ਸਿੰਘ ਕੋਹਾੜ, ਸੁਖਰਾਜ ਸਿੰਘ, ਗੁਰਮੀਤ ਸਿੰਘ ਕੋਹਾੜ, ਡਾ. ਬਲਜੀਤ ਸਿੰਘ ਕੋਹਾੜ, ਬਲਜਿੰਦਰ ਸਿੰਘ ਕੋਹਾੜ, ਹਰਭਜਨ ਸਿੰਘ, ਚੈਚਲ ਸਿੰਘ, ਜੁਗਰਾਜ ਸਿੰਘ, ਗੁਰਪ੍ਰੀਤ ਸਿੰਘ (ਮੈਂਬਰ ਪੰਚਾਇਤ), ਗੁਰਨਾਮ ਸਿੰਘ, ਕੇਵਲ ਸਿੰਘ, ਜਸਵਿੰਦਰ ਸਿੰਘ, ਫੌਜੀ ਗੁਰਦੇਵ ਸਿੰਘ, ਜੇ.ਪੀ. ਕੋਹਾੜ ਅਤੇ ਹਰਗੁਨਤਾਜ ਸਿੰਘ ਸਮੇਤ ਕਈ ਹਸਤੀਆਂ ਹਾਜ਼ਰ ਸਨ।

 

Post a Comment

© Qadian Times. All rights reserved. Distributed by ASThemesWorld