| ਬਾਬਾ ਨਾਨਕ ਲੰਗਰ ਸੇਵਾ ਕਮੇਟੀ ਕਾਦੀਆਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਭਿਜਵਾਉਂਦੀਆਂ। (ਜ਼ੀਸ਼ਾਨ) |
ਕਾਦੀਆਂ, 14 ਸਤੰਬਰ (ਜ਼ੀਸ਼ਾਨ)– ਅੱਜ ਬਾਬਾ ਨਾਨਕ ਲੰਗਰ ਸੇਵਾ ਕਮੇਟੀ 13-13 ਮੁਹੱਲਾ ਅਕਾਲਗੜ੍ਹ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 120 ਕੰਬਲ ਵੰਡੇ।
ਅਵਤਾਰ ਸਿੰਘ ਉਰਫ ਟਿੰਕਾ ਭਾਟੀਆ ਨੇ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਭੇਜਣਾ ਜਾਰੀ ਰੱਖਣਗੇ। ਇਹ ਹੜ੍ਹ ਪੀੜਤਾਂ ਲਈ ਪਹਿਲੇ ਪੜਾਅ ਦੀ ਮਦਦ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਲਾਕੇ ਦੇ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਆਪਣੀ ਹੜ੍ਹ ਰਾਹਤ ਸਵੀਕਾਰ ਕਰਨ ਲਈ ਆ ਰਹੇ ਹਨ। ਰਾਹਤ ਸਮੱਗਰੀ ਭੇਜਣ ਸਮੇਂ ਅੰਤਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਸੰਦੀਪ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਕੇਵਲ ਕ੍ਰਿਸ਼ਨ ਗੁਪਤਾ, ਗਗਨਦੀਪ ਸਿੰਘ, ਅਨਮੋਲ ਸਿੰਘ ਭਾਟੀਆ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।