ਬੇਕਾਬੂ ਹੋ ਕੇ ਕਾਰ ਸੜਕ ਕਿਨਾਰੇ ਲੱਗੇ ਦਰਖਤਾਂ ਨਾਲ ਟਕਰਾਈ ਕਾਰ, ਵਾਲ ਵਾਲ ਬੱਚਿਆ ਚਾਲਕ

ਦਰਖਤਾਂ ਵਿੱਚ ਟਕਰਾਈ ਕਾਰ ਅਤੇ ਬਾਅਦ ਵਿੱਚ ਅਗਲੇ ਦਿਨ ਹਾਈਡਰਾ ਮਸ਼ੀਨ ਦੇ ਨਾਲ ਕਾਰ ਨੂੰ ਬਾਹਰ ਕੱਢਦੇ ਹੋਏ ਤੇ ਦੂਜੇ ਪਾਸੇ ਸੜਕ ਦੇ ਟੁੱਟੇ ਹੋਏ ਹਿੱਸੇ ਅਤੇ ਸੜਕ ਵਿੱਚ ਪਏ ਟੋਏ ਦੀਆਂ ਤਸਵੀਰਾਂ। (ਜ਼ੀਸ਼ਾਨ)
ਕਾਦੀਆਂ, 14 ਸਤੰਬਰ (ਜ਼ੀਸ਼ਾਨ)– ਸਿਵਲ ਲਾਈਨ ਚੌਂਕ ਕਾਦੀਆਂ ਵਿਖੇ ਬੀਤੀ ਦੇਰ ਰਾਤ ਕਾਰ ਦੇ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰਖਤਾਂ ਦੇ ਵਿੱਚ ਜਾ ਟਕਰਾਉਣ ਅਤੇ ਕਾਰ ਚਾਲਕ ਦੇ ਵਾਲ ਵਾਲ ਬਚਣ ਦਾ ਸਮਾਚਾਰ ਮਿਲਿਆ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਹਲਵਾਂ ਵਾਲੀ ਸਾਈਡ ਤੋਂ ਆ ਰਹੀ ਕਾਰ ਜਦੋਂ ਸਿਵਲ ਲਾਈਨ ਚੌਂਕ ਵਿਖੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਵਾਹਨ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰਖਤਾਂ ਨਾਲ ਜਾ ਟਕਰਾਈ ਜਿਸ ਦੌਰਾਨ ਕਾਰ ਦਾ ਅਗਲਾ ਸ਼ੀਸ਼ਾ ਅਤੇ ਅਗਲਾ ਹਿੱਸਾ ਬੁਰੀ ਤਰਹਾਂ ਚਕਣਾ ਸ਼ੁਰੂ ਹੋ ਗਿਆ ਇਸ ਹਾਦਸੇ ਦੇ ਵਿੱਚ ਕਾਰ ਦੇ ਵਿੱਚ ਸਵਾਰ ਵਿਅਕਤੀ ਵਾਲ ਵਾਲ ਬਚ ਗਏ । ਜਿਸ ਤੋਂ ਬਾਅਦ ਕਾਰ ਦੇ ਮਾਲਕਾਂ ਨੇ ਅਗਲੇ ਦਿਨ ਸਵੇਰੇ ਹਾਈਡਰਾ ਮਸ਼ੀਨ ਦੀ ਮਦਦ ਦੇ ਨਾਲ ਕਾਰ ਨੂੰ ਦਰਖਤਾਂ ਦੇ ਵਿੱਚੋਂ ਬਾਹਰ ਕੱਢਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਾਰ ਦਾ ਭਾਰੀ ਨੁਕਸਾਨ ਹੋਇਆ ਪਰ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ।  
ਇੱਥੇ ਦੱਸਣ ਯੋਗ ਹੈ ਕੀ ਸੜਕ ਦੇ ਖਸਤਾ ਹਾਲਤ ਹੋਣ ਦੇ ਕਾਰਨ ਵੱਖ-ਵੱਖ ਥਾਵਾਂ ਤੇ ਪਏ ਟੋਇਆਂ ਦੇ ਕਾਰਨ ਵੀ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਅਜੇ ਸੰਬੰਧਿਤ ਵਿਭਾਗ ਦੇ ਵੱਲੋਂ ਸੜਕ ਨੂੰ ਬਣਾਇਆ ਗਿਆ ਪਰ ਸੜਕ ਦੇ ਵਿੱਚ ਡੂੰਘੇ ਡੂੰਘੇ ਟੋਏ ਪੈ ਜਾਂਣ ਦੇ ਕਾਰਨ ਆਏ ਦਿਨ ਹੀ ਹਾਦਸੇ ਵਾਪਰ ਰਹੇ ਹਨ। ਪਰ ਪ੍ਰਸ਼ਾਸਨ ਸਭ ਕੁਝ ਦੇਖਦੇ ਹੋਏ ਵੀ ਮੂਕ ਦਰਸ਼ਕ ਬਣਿਆ ਹੋਇਆ ਹੈ ਅਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ।
ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕੋਈ ਵੀ ਅਜਿਹਾ ਵੱਡਾ ਹਾਦਸਾ ਨਾ ਵਾਪਰ ਸਕੇ ਜਿਸ ਕਾਰਨ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਸਕੇ।



Post a Comment

© Qadian Times. All rights reserved. Distributed by ASThemesWorld