| ਸਰਵ ਸਾਂਝੀ ਵੈਲਫੇਅਰ ਸਭਾ ਕਾਦੀਆਂ ਦੇ ਪ੍ਰਧਾਨ ਅਤੇ ਮੈਂਬਰ ਮਾਤਾ ਚਿੰਤਪੁਰਨੀ ਅਤੇ ਮਾਤਾ ਜਵਾਲਾ ਜੀ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 14 ਸਤੰਬਰ (ਜ਼ੀਸ਼ਾਨ)– ਸਰਵ ਸਾਂਝੀ ਵੈਲਫੇਅਰ ਸਭਾ ਕਾਦੀਆਂ ਦੇ ਵੱਲੋਂ ਹਰ ਸਾਲ ਦੀ ਤਰਹਾਂ ਇਸ ਸਾਲ ਵੀ ਪ੍ਰਧਾਨ ਮਹਿੰਦਰ ਪਾਲ ਦੀ ਅਗਵਾਈ ਵਿੱਚ ਸਮੁੱਚੀ ਸਭਾ ਦੇ ਮੈਂਬਰਾਂ ਵੱਲੋਂ ਮਾਤਾ ਚਿੰਤਪੁਰਨੀ ਅਤੇ ਮਾਤਾ ਜਵਾਲਾ ਜੀ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਉਹਨਾਂ ਕਿਹਾ ਕਿ ਜਿੱਥੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੜ ਦੇ ਕਾਰਨ ਲੋਕ ਘਰਾਂ ਤੋਂ ਬੇਖਰ ਹੋਏ ਹਨ। ਇਸ ਮੌਕੇ ਸਮੂਹ ਸਭਾ ਦੇ ਮੈਂਬਰਾਂ ਵੱਲੋਂ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਕਿਹਾ ਕਿ ਮਾਤਾ ਰਾਣੀ ਜੀ ਹਮੇਸ਼ਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ, ਖੁਸ਼ੀਆਂ ਦੇਣ ।
ਇਸ ਮੌਕੇ ਸਭਾ ਦੇ ਪ੍ਰਧਾਨ ਮਹਿੰਦਰ ਪਾਲ ਤੋਂ ਇਲਾਵਾ ਰਮਨ ਦੇਵਗਨ, ਅਜੇ ਕੁਮਾਰ, ਰਜਿੰਦਰ ਕੁਮਾਰ ਮਿੰਟੂ , ਸਾਗਰ , ਜੋਤੀ, ਸਮਾਇਲ , ਸਾਹਿਲ , ਸ਼ਿਵਮ, ਆਦਿ ਸਮੂਹ ਸਭਾ ਦੇ ਮੈਂਬਰ ਅਤੇ ਸੇਵਾਦਾਰ ਹਾਜਰ ਸਨ ।