ਕਾਦੀਆਂ, 29 ਸਤੰਬਰ (ਜ਼ੀਸ਼ਾਨ) – ਕਾਦੀਆਂ ਵਿੱਚ ਅੱਜ ਸਵੇਰੇ ਤਿੰਨ ਨਾਬਾਲਿਗ ਕੁੜੀਆਂ ਰਹੱਸਮਈ ਹਾਲਾਤਾਂ ਵਿੱਚ ਗਾਇਬ ਹੋ ਗਈਆਂ। ਇਹ ਕੁੜੀਆਂ ਸਕੂਲ ਦੀ ਪਰੀਖਿਆ ਦੇਣ ਤੋਂ ਬਾਅਦ ਘਰ ਵਾਪਸ ਆ ਰਹੀਆਂ ਸਨ, ਪਰ ਰਸਤੇ ਵਿੱਚ ਅਚਾਨਕ ਗਾਇਬ ਹੋ ਗਈਆਂ। ਤਿੰਨੇ ਸਥਾਨਕ ਸਕੂਲ ਦੀ 7ਵੀਂ, 8ਵੀਂ ਅਤੇ 10ਵੀਂ ਚ ਪੜ੍ਹਦੀਆਂ ਸਨ।
ਪਰਿਵਾਰਜਨਾਂ ਨੇ ਸਕੂਲ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ, ਪਰ ਕੋਈ ਪਤਾ ਨਹੀਂ ਲੱਗਾ। ਮਾਮਲਾ ਥਾਣਾ ਕਾਦੀਆਂ ਵਿੱਚ ਦਰਜ ਕਰਵਾਇਆ ਗਿਆ ਹੈ। ਪੁਲਿਸ ਸ਼ਹਿਰ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਅਤੇ ਸਾਰੇ ਸੰਭਾਵੀ ਸਰੂਗ ਇਕੱਠੇ ਕਰ ਰਹੀ ਹੈ।
ਥਾਣਾ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਕੋਈ ਠੋਸ ਜਾਣਕਾਰੀ ਮਿਲੇਗੀ, ਤਿੰਨੋਂ ਕੁੜੀਆਂ ਨੂੰ ਤੁਰੰਤ ਲੱਭਿਆ ਜਾਵੇਗਾ। ਪੂਰੇ ਇਲਾਕੇ ਵਿੱਚ ਇਸ ਘਟਨਾ ਨਾਲ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।
