ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਜਿੱਤੇ 10 ਤਗਮੇ

ਜਿੱਤ ਹਾਸਲ ਕਰਨ ਵਾਲੇ ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਦੇ ਵਿਦਿਆਰਥੀ। (ਜ਼ੀਸ਼ਾਨ)

ਕਾਦੀਆਂ, 23 ਸਤੰਬਰ (ਜ਼ੀਸ਼ਾਨ): ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਜਬਲਪੁਰ (ਮ.ਪ.) ਵਿਖੇ 19 ਤੋਂ 21 ਸਤੰਬਰ ਤੱਕ ਹੋਈ ਸੀ.ਆਈ.ਐਸ.ਸੀ.ਈ. (CISCE) ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਤਗਮੇ ਜਿੱਤੇ।
ਸੋਨੇ ਦਾ ਤਗਮਾ: ਹਰਲੀਨ ਕੌਰ।
ਚਾਂਦੀ ਦੇ ਤਗਮੇ: ਖੁਲਬੀਰ ਸਿੰਘ, ਸਿਮਰਨਜੀਤ ਕੌਰ, ਨਵਦੀਪ ਕੌਰ, ਸਾਹਿਬਦੀਪ ਕੌਰ।
ਕਾਂਸੀ ਦੇ ਤਗਮੇ: ਮਹਿਕਪ੍ਰੀਤ ਕੌਰ, ਸਤਕੀਰਤ ਸਿੰਘ, ਅਰਸ਼ਪ੍ਰੀਤ ਸਿੰਘ, ਸੋਹੇਲ ਠਾਕੁਰ, ਜਸ਼ਨਪ੍ਰੀਤ ਸਿੰਘ।
ਇਹ ਪ੍ਰਦਰਸ਼ਨ ਸਕੂਲ ਦੇ ਕੋਚ ਨਵਤੇਜ ਸਿੰਘ ਅਤੇ ਰਮਨਦੀਪ ਕੌਰ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਸਮਰਪਿਤ ਤਿਆਰੀ ਦਾ ਨਤੀਜਾ ਹੈ।
ਪ੍ਰਿੰਸੀਪਲ ਪਰਮਵੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਸਕੂਲ ਅਤੇ ਖੇਤਰ ਲਈ ਮਾਣ ਦੀ ਗੱਲ ਹੈ। ਚੇਅਰਮੈਨ ਸੱਜਣ ਸਿੰਘ ਨੇ ਖਿਡਾਰੀਆਂ, ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ। ਡਾਇਰੈਕਟਰ ਸਰਵਣ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰੀ ਸਹੂਲਤਾਂ ਦੇਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

Post a Comment

© Qadian Times. All rights reserved. Distributed by ASThemesWorld