| ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਵਿਸ਼ਵ ਵਾਤਾਵਰਣ ਸਿਹਤ ਦਿਵਸ ਮੌਕੇ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਆਦਿ। (ਜ਼ੀਸ਼ਾਨ) |
ਕਾਦੀਆਂ, 26 ਸਤੰਬਰ (ਜ਼ੀਸ਼ਾਨ) – ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਈਕੋ ਕਲੱਬ ਵੱਲੋਂ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰੋਫ਼ੈਸਰ ਰਾਕੇਸ਼ ਕੁਮਾਰ (ਈਕੋ ਕਲੱਬ ਇੰਚਾਰਜ), ਪ੍ਰੋਫ਼ੈਸਰ ਕੁਲਵਿੰਦਰ ਸਿੰਘ (ਭੌਤਿਕ ਵਿਭਾਗ), ਪ੍ਰੋਫ਼ੈਸਰ ਮਿਤਾਲੀ, ਪ੍ਰੋਫ਼ੈਸਰ ਮਨਪ੍ਰੀਤ ਕੌਰ (ਐਨ.ਐੱਸ.ਐੱਸ), ਪ੍ਰੋਫ਼ੈਸਰ ਅਮਨਦੀਪ ਕੌਰ, ਪ੍ਰੋਫ਼ੈਸਰ ਮਨਜੋਤ ਕੌਰ, ਪ੍ਰੋਫ਼ੈਸਰ ਬਲਬੀਰ ਕੌਰ ਅਤੇ ਪ੍ਰੋਫ਼ੈਸਰ ਅਮਤੁਲ ਬਾਕੀ ਸਮੇਤ ਅਧਿਆਪਕ ਹਾਜ਼ਰ ਸਨ।
ਪ੍ਰੋ. ਰਾਕੇਸ਼ ਕੁਮਾਰ ਨੇ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਦਕਿ ਪ੍ਰੋ. ਕੁਲਵਿੰਦਰ ਸਿੰਘ ਨੇ ਵਾਤਾਵਰਣ ਪ੍ਰਦੂਸ਼ਣ ਨਾਲ ਜੁੜੀਆਂ ਸਮੱਸਿਆਵਾਂ ਤੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਹੁੰਦਲ ਨੇ ਕਿਹਾ ਕਿ ਵਾਤਾਵਰਣ ਦੇ ਵਿਗਾੜ ਨਾਲ ਫ਼ਸਲਾਂ, ਮਨੁੱਖੀ ਸਿਹਤ ਅਤੇ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ, ਇਸ ਲਈ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ।
ਮੰਚ ਦਾ ਸੰਚਾਲਨ ਬੀ.ਐੱਸ.ਸੀ. ਦੀ ਵਿਦਿਆਰਥਣ ਨਵਨੀਤ ਕੌਰ ਨੇ ਕੀਤਾ। ਵਿਦਿਆਰਥਣਾਂ ਅਵਲੀਨ ਕੌਰ, ਹਾਲਾ ਫ਼ਾਰੂਕ, ਰਵਨੀਤ ਕੌਰ, ਸੰਜਨਾ, ਸਿਮਰਨਜੀਤ ਕੌਰ, ਮੰਨਤ, ਅੰਜਲੀ, ਜਸਕਰਨਪ੍ਰੀਤ ਕੌਰ, ਰਾਜਬੀਰ ਕੌਰ ਅਤੇ ਮਨਮੀਤ ਕੌਰ ਨੇ ਭਾਸ਼ਣ, ਕਵਿਤਾਵਾਂ ਤੇ ਨਵੀਂ ਜਾਣਕਾਰੀ ਪੇਸ਼ ਕੀਤੀ। ਇਸ ਮੌਕੇ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ ਤੇ ਜੇਤੂਆਂ ਨੂੰ ਇਨਾਮ ਵੰਡੇ ਗਏ। ਅੰਤ ਵਿੱਚ ਪ੍ਰੋ. ਰਾਕੇਸ਼ ਕੁਮਾਰ ਨੇ ਧੰਨਵਾਦ ਕੀਤਾ।