ਬਾਜਵਾ ਸਕੂਲ ਦੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ

ਬਾਜਵਾ ਸਕੂਲ ਚ ਅਧਿਆਪਕਾਂ ਨੂੰ ਸਨਮਾਨਿਤ ਕਰਦਿਆਂ। (ਜ਼ੀਸ਼ਾਨ)

ਕਾਦੀਆਂ 19 ਸਤੰਬਰ (ਜ਼ੀਸ਼ਾਨ)– ਸਥਾਨਕ ਐੱਸ.ਐੱਸ. ਬਾਜਵਾ ਸਕੂਲ ਵਿੱਚ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ: ਰਾਜੇਸ਼ ਸ਼ਰਮਾ, ਕੋਆਰਡੀਨੇਟਰ ਸ਼ਾਲਿਨੀ ਸ਼ਰਮਾ, ਪਿ੍ੰਸੀਪਲ ਕੋਮਲ ਅਗਰਵਾਲ, ਵਾਈਸ ਪਿ੍ੰਸੀਪਲ ਕਪਿਲ ਸ਼ਰਮਾ, ਹੈੱਡਮਿਸਟ੍ਰੈਸ ਜੂਨੀਅਰ ਵਿੰਗ ਤੇਜਿੰਦਰ ਸ਼ਰਮਾ ਨੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਸੀਨੀਅਰ ਵਿੰਗ ਤੋਂ ਡੀ.ਪੀ. ਸੁਖਜਿੰਦਰ ਸਿੰਘ, ਡੀ.ਪੀ ਬਲਜੀਤ ਕੌਰ, ਜੋਤੀ ਭਨੋਟ, ਕਿਰਨਦੀਪ ਕੌਰ, ਲਵਲੀ ਲੱਡਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਐੱਮ.ਐੱਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਜੇਤੂ) ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਬੱਚਿਆਂ ਦਾ ਭਵਿੱਖ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਹਨ, ਬੱਚਿਆਂ ਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਇਹ ਉਹ ਬੱਚੇ ਹਨ ਜਿਨ੍ਹਾਂ ਨੂੰ ਉਹ ਪੜ੍ਹਾ ਰਹੇ ਹਨ, ਬੱਚੇ ਵੱਡੇ ਹੋ ਕੇ ਦੇਸ਼ ਦਾ ਸਤਿਕਾਰ ਵਧਾਉਂਦੇ ਹਨ, ਇਹ ਅਧਿਆਪਕ ਹੀ ਹਨ ਜੋ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਵੀ ਧਿਆਨ ਰੱਖਦੇ ਹਨ ਤਾਂ ਜੋ ਬੱਚਾ ਬੁਰੀ ਸੰਗਤ ਵਿੱਚ ਨਾ ਫਸੇ।


Post a Comment

© Qadian Times. All rights reserved. Distributed by ASThemesWorld