ਕਾਦੀਆਂ ਪੁਲਿਸ ਨੇ 12 ਘੰਟਿਆਂ ਵਿੱਚ ਲੱਭ ਲਈਆਂ ਗੁੰਮ ਹੋਈਆਂ ਤਿੰਨ ਨਾਬਾਲਿਗ ਲੜਕੀਆਂ

ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰਦਿਆਂ ਲੜਕੀਆਂ ਨਾਲ ਕਾਦੀਆਂ ਪੁਲਿਸ ਦੇ ਅਧਿਕਾਰੀ। (ਜ਼ੀਸ਼ਾਨ)

ਕਾਦੀਆਂ, 30 ਸਤੰਬਰ(ਜ਼ੀਸ਼ਾਨ)- ਕਾਦੀਆਂ ਸ਼ਹਿਰ ਵਿੱਚ ਰਹੱਸਮਈ ਹਾਲਾਤਾਂ ਵਿੱਚ ਗੁੰਮ ਹੋਈਆਂ ਤਿੰਨ ਨਾਬਾਲਿਗ ਲੜਕੀਆਂ ਨੂੰ ਪੁਲਿਸ ਨੇ ਕੇਵਲ 12 ਘੰਟਿਆਂ ਅੰਦਰ ਹੀ ਬਰਾਮਦ ਕਰਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਮੁਤਾਬਕ, ਲੜਕੀਆਂ ਜਿਨ੍ਹਾਂ ਦੀ ਉਮਰ 9, 12 ਅਤੇ 17 ਸਾਲ ਹੈ, ਸਥਾਨਕ ਨਿੱਜੀ ਸਕੂਲ ਵਿੱਚ ਪੜ੍ਹਦੀਆਂ ਹਨ। 29 ਸਤੰਬਰ ਨੂੰ ਪੇਪਰ ਦੇਣ ਤੋਂ ਬਾਅਦ ਜਦੋਂ ਉਹ ਘਰ ਵਾਪਸ ਨਹੀਂ ਪਹੁੰਚੀਆਂ ਤਾਂ ਪਰਿਵਾਰ ਨੇ ਚਿੰਤਤ ਹੋ ਕੇ ਪੁਲਿਸ ਥਾਣਾ ਕਾਦੀਆਂ ਵਿੱਚ ਸ਼ਿਕਾਇਤ ਦਰਜ ਕਰਵਾਈ।
ਐਸ.ਐਚ.ਓ. ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਅਤੇ ਲਗਾਤਾਰ ਮਿਹਨਤ ਨਾਲ 12 ਘੰਟਿਆਂ ਵਿੱਚ ਤਿੰਨਾਂ ਲੜਕੀਆਂ ਨੂੰ ਲੱਭ ਲਿਆ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਚੁਸਤ ਕਾਰਵਾਈ ਤੇ ਇਮਾਨਦਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਧੰਨਵਾਦ ਜਤਾਇਆ। ਸ਼ਹਿਰ ਵਾਸੀਆਂ ਨੇ ਵੀ ਪੁਲਿਸ ਦੀ ਇਸ ਸਫਲਤਾ ਨੂੰ ਕਾਬਿਲ-ਏ-ਤਾਰੀਫ਼ ਦੱਸਿਆ।

Post a Comment

© Qadian Times. All rights reserved. Distributed by ASThemesWorld