| ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਐਨ.ਐੱਸ.ਐੱਸ ਵਿਭਾਗ ਵੱਲੋਂ ਐਨ.ਐੱਸ.ਐੱਸ ਦਿਹਾੜਾ ਮਨਾਉਂਦੇ ਹੋਏ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਪ੍ਰੋਗਰਾਮ ਅਫ਼ਸਰ ਅਤੇ ਵਲੰਟੀਅਰ। (ਜ਼ੀਸ਼ਾਨ) |
ਕਾਦੀਆਂ, 24 ਸਤੰਬਰ (ਜ਼ੀਸ਼ਾਨ): ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਐਨ.ਐੱਸ.ਐੱਸ ਵਿਭਾਗ ਵੱਲੋਂ ਐਨ.ਐੱਸ.ਐੱਸ ਦਿਹਾੜਾ ਮਨਾਇਆ ਗਿਆ। ਇਸ ਮੌਕੇ ਲੜਕੇ ਅਤੇ ਲੜਕੀਆਂ ਦੋਹਾਂ ਯੂਨਿਟਾਂ ਦੇ ਵਲੰਟੀਅਰਾਂ ਨੇ ਕਾਲਜ ਕੈਂਪਸ ਵਿੱਚ ਸਫ਼ਾਈ ਅਤੇ ਸਵੱਛਤਾ ਅਭਿਆਨ ਚਲਾਇਆ।
ਇਸ ਸਮਾਰੋਹ ਦੌਰਾਨ ਐਨ.ਐੱਸ.ਐੱਸ ਵਿਭਾਗ ਲੜਕੇ ਦੇ ਪ੍ਰੋਗਰਾਮ ਅਫ਼ਸਰ ਡਾ. ਸਿਮਰਤਪਾਲ ਸਿੰਘ ਅਤੇ ਲੜਕੀਆਂ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਮਨਪ੍ਰੀਤ ਕੌਰ ਹਾਜ਼ਰ ਸਨ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਵਲੰਟੀਅਰਾਂ ਨੂੰ ਐਨ.ਐੱਸ.ਐੱਸ ਦੀ ਸ਼ੁਰੂਆਤ ਅਤੇ ਇਸ ਦੇ ਉਦੇਸ਼ ਬਾਰੇ ਜਾਣੂ ਕਰਵਾਇਆ। ਡਾ. ਸਿਮਰਤਪਾਲ ਸਿੰਘ ਨੇ ਕੌਮੀ ਸੇਵਾ ਯੋਜਨਾ ਰਾਹੀਂ ਸਮਾਜਿਕ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਪ੍ਰੋ. ਮਨਪ੍ਰੀਤ ਕੌਰ ਨੇ ਕੁਦਰਤੀ ਆਫ਼ਤਾਂ ਦੇ ਸਮੇਂ ਐਨ.ਐੱਸ.ਐੱਸ ਵਲੰਟੀਅਰਾਂ ਵੱਲੋਂ ਪਾਏ ਜਾਂਦੇ ਯੋਗਦਾਨ ਉੱਤੇ ਰੋਸ਼ਨੀ ਪਾਈ।
ਐਨ.ਐੱਸ.ਐੱਸ ਦਿਹਾੜੇ ਨੂੰ ਸਮਰਪਿਤ ਵਲੰਟੀਅਰਾਂ ਨੇ ਕਾਲਜ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫ਼ਾਈ ਕੀਤੀ। ਇਸ ਮੌਕੇ ਕਾਲਜ ਸਟਾਫ਼ ਮੈਂਬਰ ਵੀ ਮੌਜੂਦ ਸਨ।