ਪਿੰਡ ਔਲਖ ਵਿਖੇ ਗੁਰਦੁਆਰਾ ਬਾਬਾ ਨੰਦਾ ਜੀ ‘ਚ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ 20-21 ਸਤੰਬਰ ਨੂੰ

ਗੁਰਦੁਆਰਾ ਬਾਬਾ ਨੰਦਾ ਜੀ ਦੇ ਪ੍ਰਬੰਧਕ ਸਮਾਗਮ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ। (ਜ਼ੀਸ਼ਾਨ)

ਕਾਦੀਆਂ, 17 ਸਤੰਬਰ (ਜ਼ੀਸ਼ਾਨ)–  ਪਿੰਡ ਔਲਖ ਵਿਖੇ ਗੁਰਦੁਆਰਾ ਬਾਬਾ ਨੰਦਾ ਜੀ ਦੇ ਪਾਵਨ ਅਸਥਾਨ 'ਤੇ 20 ਅਤੇ 21 ਸਤੰਬਰ ਨੂੰ 31ਵਾਂ ਸਲਾਨਾ ਜੋੜ ਮੇਲਾ ਅਤੇ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਮਹਿੰਦਰ ਸਿੰਘ ਔਲਖ, ਬਾਬਾ ਜੋਗਾ ਸਿੰਘ ਔਲਖ, ਸੂਬੇਦਾਰ ਕਲਵੰਤ ਸਿੰਘ ਔਲਖ ਅਤੇ ਡਾ. ਲਖਵਿੰਦਰ ਸਿੰਘ ਸੰਧੂ ਔਲਖ ਨੇ ਦੱਸਿਆ ਕਿ 4 ਅਗਸਤ ਤੋਂ ਸ਼ੁਰੂ ਕੀਤੇ ਗਏ 33 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ 792 ਪਾਠਾਂ ਦੇ ਭੋਗ 21 ਸਤੰਬਰ ਨੂੰ ਪਾਏ ਜਾਣਗੇ। ਇਸ ਮੌਕੇ ਕਥਾਵਾਚਕ, ਢਾਡੀ, ਰਾਗੀ ਅਤੇ ਕਵੀਸਰੀ ਜਥੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਤੇ ਬੀਰਰਸੀ ਵਾਰਾਂ ਰਾਹੀਂ ਨਿਹਾਲ ਕਰਨਗੇ।
20 ਸਤੰਬਰ ਨੂੰ ਜਥੇਦਾਰ ਬਾਬਾ ਰੂੜ ਸਿੰਘ ਜੀ ਦੀ ਦੇਖਰੇਖ ਹੇਠ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਅੰਮ੍ਰਿਤ ਅਬਲਾਸੀਆਂ ਨੂੰ ਰਹਿਤ ਕਕਾਰ ਗੁਰੂਘਰ ਵੱਲੋਂ ਦਿੱਤੇ ਜਾਣਗੇ।
ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਅਤੇ ਸੰਤ ਬਾਬਾ ਗੁਰਦੇਵ ਸਿੰਘ ਜੀ ਅਨੰਦਪੁਰ ਸਾਹਿਬ ਕਰਨਗੇ। ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।


Post a Comment

© Qadian Times. All rights reserved. Distributed by ASThemesWorld