ਕਾਦੀਆਂ, 26 ਸਤੰਬਰ (ਜ਼ੀਸ਼ਾਨ) – ਭਾਰਤੀ ਜਨਤਾ ਪਾਰਟੀ ਮੰਡਲ ਕਾਦੀਆਂ ਵੱਲੋਂ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਦੀ ਅਗਵਾਈ ਹੇਠ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਪਾਰਕ ਵਿੱਚ ਪੋਦੇ ਲਗਾ ਕੇ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕੁਲਵਿੰਦਰ ਕੌਰ ਗੁਰਾਇਆ (ਸਾਬਕਾ ਜ਼ਿਲ੍ਹਾ ਵਾਈਸ ਪ੍ਰਧਾਨ), ਵਰਿੰਦਰ ਖੋਸਲਾ (ਸਾਬਕਾ ਮੰਡਲ ਪ੍ਰਧਾਨ), ਅਸ਼ਵਨੀ ਵਰਮਾ (ਜਰਨਲ ਸਕੱਤਰ), ਸਤੀਸ਼ ਸੂਰੀ, ਸੰਦੀਪ ਭਗਤ, ਸੁਦੇਸ਼ ਮਹਾਜਨ, ਆਚਲ ਮਹਾਜਨ, ਪੰਡਿਤ ਉੰਕਾਰ ਸਾਸ਼ਤਰੀ, ਰਾਜ ਕੁਮਾਰ ਸ਼ਰਮਾ ਅਤੇ ਕਾਰਤਿਕ ਸ਼ਰਮਾ ਨੇ ਪੋਦੇ ਲਗਾਏ ਅਤੇ ਸੰਭਾਲ ਕਰਨ ਦਾ ਵਚਨ ਲਿਆ।
ਗੁਲਸ਼ਨ ਵਰਮਾ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਦੇਸ਼ ਲਈ ਮਹੱਤਵਪੂਰਨ ਯੋਗਦਾਨ ਹੈ ਅਤੇ ਉਹਨਾਂ ਦੇ ਦਰਸਾਏ ਰਸਤੇ 'ਤੇ ਚੱਲਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਹਨ। ਇਸ ਮੌਕੇ ਉਪਾਧਿਆਏ ਦੀ ਤਸਵੀਰ ਨੂੰ ਫੂਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ।