![]() |
| ਜਲੰਧਰ ਬਿਸ਼ਪ ਹਾਊਸ ਵਿੱਚ ਬਿਸ਼ਪ ਜੋਸ ਸੇਬਾਸਟਿਅਨ ਸਮੇਤ ਚਰਚ ਨੇਤਾ। (ਜ਼ੀਸ਼ਾਨ) |
ਕਾਦੀਆਂ, 18 ਸਤੰਬਰ (ਜ਼ੀਸ਼ਾਨ) – ਪੰਜਾਬ ਦੇ ਮੇਨਲਾਈਨ ਚਰਚਾਂ ਦੇ ਮੁਖੀਆਂ ਦੀ ਇੱਕ ਵਿਸ਼ੇਸ਼ ਏਕੁਮੇਨਿਕਲ ਮੀਟਿੰਗ ਜਲੰਧਰ ਬਿਸ਼ਪ ਹਾਊਸ ਵਿੱਚ ਹੋਈ, ਜਿਸ ਦਾ ਵਿਸ਼ਾ ਸੀ – "ਆਸ ਦੇ ਯਾਤਰੀ" (Pilgrims of Hope)
ਇਸ ਦੀ ਸ਼ੁਰੂਆਤ ਫਾਦਰ ਵਿਲੀਅਮ ਸਹੋਤਾ (ਡਿਨ ਗੁਰਦਾਸਪੁਰ ਡੀਨੇਰੀ, ਕੋਆਰਡੀਨੇਟਰ) ਦੇ ਸਵਾਗਤੀ ਸੰਬੋਧਨ ਨਾਲ ਹੋਈ। ਸ਼ੁਰੂਆਤ ਦੀਪ ਜਲਾਉਣ ਅਤੇ ਪੰਜਾਬੀ ਜ਼ਬੂਰ "ਆਓ ਇਕ ਨਵਾ ਗੀਤ ਰੱਬ ਲਈ ਗਾਵੋ" ਨਾਲ ਕੀਤੀ ਗਈ।
ਇਸ ਮੌਕੇ ਬਿਸ਼ਪ ਰੈਵ. ਡਾ. ਜੋਸ ਸੇਬਾਸਟਿਅਨ (ਕੈਥੋਲਿਕ ਡਾਇਓਸਿਸ ਜਲੰਧਰ) ਨੇ ਬਾੜ੍ਹ ਪੀੜਤਾਂ ਲਈ ਪ੍ਰਾਰਥਨਾ ਕੀਤੀ ਅਤੇ ਚਰਚਾਂ ਦੇ ਸਾਂਝੇ ਮਿਸ਼ਨ ਉੱਤੇ ਜ਼ੋਰ ਦਿੱਤਾ। ਬਿਸ਼ਪ ਦਰਬਾਰਾ ਸਿੰਘ (ਸੀ.ਐਨ.ਆਈ, ਚੰਡੀਗੜ੍ਹ ਡਾਇਓਸਿਸ) ਨੇ "ਸੰਸਾਰ ਦਾ ਨਮਕ ਅਤੇ ਜੋਤ" ਬਣੇ ਰਹਿਣ ਦੀ ਅਪੀਲ ਕੀਤੀ।
ਗੱਲਬਾਤ ਦੌਰਾਨ ਮੈਜਰ ਜੌਨ ਪੀਟਰ (ਸਾਲਵੇਸ਼ਨ ਆਰਮੀ, ਜਲੰਧਰ), ਰੈਵ. ਮੋਹਿੰਦਰ ਮਸੀਹ (ਸੈਂਟਰਲ ਮੈਥੋਡਿਸਟ ਚਰਚ, ਬਟਾਲਾ) ਅਤੇ ਪਾਸਟਰ ਰਾਜੀਵ ਗਿੱਲ (ਸੇਵੇਂਥ ਡੇ ਐਡਵੈਂਟਿਸਟ ਚਰਚ, ਜਲੰਧਰ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਬਿਸ਼ਪ ਜੋਸ ਸੇਬਾਸਟਿਅਨ, ਡੈਨਿਯਲ ਬੀ. ਦਾਸ (ਟ੍ਰਸਟ ਸਕੱਤਰ), ਬਿਸ਼ਪ ਦਰਬਾਰਾ ਸਿੰਘ, ਮੈਜਰ ਜੌਨ ਪੀਟਰ, ਰੈਵ. ਮੋਹਿੰਦਰ ਮਸੀਹ, ਰਾਜੀਵ ਗਿੱਲ, ਸੁਨੀਲ ਮੈਸੀ, ਮੈਜਰ ਇਮੈਨੂਅਲ ਮਸੀਹ, ਮੈਜਰ ਹਬੀਬ ਮਸੀਹ, ਫਾਦਰ ਮਾਈਕਲ ਆਨੀ, ਫਾਦਰ ਐਂਟੋਨੀ ਥੁਰੁਥਿਯਿਲ (ਚਾਂਸਲਰ), ਫਾਦਰ ਜੌਨ ਗਰੇਵਾਲ, ਫਾਦਰ ਪੀਟਰ ਕੇ., ਫਾਦਰ ਜੋਸਫ ਮੈਥਿਊ, ਫਾਦਰ ਜੌਨ ਤੇਜਾ, ਫਾਦਰ ਰੋਬਿਨ ਆਜ਼ਾਦ ਅਤੇ ਫਾਦਰ ਵਿਲੀਅਮ ਸਹੋਤਾ ਆਦਿ ਸ਼ਾਮਲ ਹੋਏ।
ਕਾਰਜਕ੍ਰਮ ਦਾ ਸਮਾਪਨ ਫਾਦਰ ਜੌਨ ਗਰੇਵਾਲ ਦੇ ਧੰਨਵਾਦੀ ਸੰਬੋਧਨ ਅਤੇ ਅੰਤਿਮ ਪੰਜਾਬੀ ਜ਼ਬੂਰ "ਰਹੇਗਾ ਨਾਮ ਸਦਾ ਟਿੱਕਰ" ਨਾਲ ਹੋਇਆ।

