76ਵੇਂ ਖੇਤਰੀ ਖੇਡਾਂ ਅਧੀਨ ਕੁੜੀਆਂ ਦੇ ਐਥਲੈਟਿਕਸ ਮੁਕਾਬਲੇ ਹੋਏ ਆਯੋਜਿਤ

ਕਾਦੀਆਂ, 29 ਸਤੰਬਰ (ਜ਼ੀਸ਼ਾਨ)– ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਕੌਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਅਨੀਤਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 76ਵੇਂ ਖੇਤਰੀ ਖੇਡਾਂ ਦੇ ਤਹਿਤ ਕੁੜੀਆਂ ਦੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਨਜ਼ਦੀਕੀ ਪਿੰਡ ਹਰਚੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜੋਨਲ ਪ੍ਰਧਾਨ ਪ੍ਰਿੰਸੀਪਲ ਲਖਵਿੰਦਰ ਸਿੰਘ ਦੀ ਅਗਵਾਈ ਹੇਠਾਂ ਅਤੇ ਜੋਨਲ ਸਕੱਤਰ ਅਮਰਜੀਤ ਸਿੰਘ ਦੀ ਦੇਖ-ਰੇਖ ਵਿੱਚ ਹੋਇਆ। ਉਦਘਾਟਨ ਬੀ.ਐਨ.ਓ. ਵਿਜੈ ਕੁਮਾਰ ਨੇ ਕੀਤਾ।


ਅੰਡਰ-14 ਵਰਗ ਵਿੱਚ 100 ਮੀਟਰ ਦੌੜ ਵਿੱਚ ਦੀਵਨਪ੍ਰੀਤ ਕੌਰ ਪਹਿਲਾ, ਗੁਰਲੀਨ ਕੌਰ ਦੂਜਾ ਅਤੇ ਜੈਸਮੀਨ ਕੌਰ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਵਿੱਚ ਨਵਜੋਤ ਕੌਰ, ਅਨੁਰੀਤ ਕੌਰ ਅਤੇ ਮਹਕਪ੍ਰੀਤ ਕੌਰ ਜੇਤੂ ਰਹੀਆਂ। 600 ਮੀਟਰ ਵਿੱਚ ਅਨੁਰੀਤ ਕੌਰ, ਆਰਸ਼ਪ੍ਰੀਤ ਕੌਰ ਅਤੇ ਅਵਨੀਤ ਕੌਰ ਨੇ ਸਥਾਨ ਹਾਸਲ ਕੀਤਾ। ਲਾਂਗ ਜੰਪ ਵਿੱਚ ਸੰਜਨਾ, ਸਹਜਪ੍ਰੀਤ ਕੌਰ ਅਤੇ ਨਵਨੀਤ ਕੌਰ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ।

ਅੰਡਰ-17 ਵਰਗ ਵਿੱਚ 200 ਮੀਟਰ ਦੌੜ ਵਿੱਚ ਸਨਾਸ਼ੁਭ, ਜਸਮੀਤ ਕੌਰ ਅਤੇ ਅਮਨਦੀਪ ਕੌਰ, 800 ਮੀਟਰ ਵਿੱਚ ਰੁਕਮਣਜੀਤ ਕੌਰ, ਹਰਮਨਪ੍ਰੀਤ ਕੌਰ ਅਤੇ ਸਾਹਿਬਦੀਪ ਕੌਰ ਅਤੇ 3000 ਮੀਟਰ ਵਿੱਚ ਜਸਬੀਰ ਕੌਰ, ਮਾਰਿਆ ਅਤੇ ਜੈਸਮੀਨ ਕੌਰ ਜੇਤੂ ਰਹੀਆਂ। ਲਾਂਗ ਜੰਪ ਵਿੱਚ ਰੂਪਪ੍ਰੀਤ ਕੌਰ, ਸੁਖਮਨਪ੍ਰੀਤ ਕੌਰ ਅਤੇ ਰੁਕਮਣਜੀਤ ਕੌਰ ਨੇ ਸਥਾਨ ਹਾਸਲ ਕੀਤਾ।

ਅੰਡਰ-19 ਵਰਗ ਵਿੱਚ 100 ਮੀਟਰ ਦੌੜ ਵਿੱਚ ਏਕਮਜੋਤ ਕੌਰ, ਰਵਨੀਤ ਕੌਰ ਅਤੇ ਕੁਲਵਿੰਦਰ ਕੌਰ, 200 ਮੀਟਰ ਵਿੱਚ ਏਕਮਜੋਤ ਕੌਰ, ਮਨਮੀਤ ਕੌਰ ਅਤੇ ਗਗਨਦੀਪ ਕੌਰ ਅਤੇ 800 ਮੀਟਰ ਵਿੱਚ ਮਹਕ, ਮਨਮੀਤ ਕੌਰ ਅਤੇ ਦੀਪ ਕੌਰ ਜੇਤੂ ਰਹੀਆਂ। ਲਾਂਗ ਜੰਪ ਵਿੱਚ ਰਵਨੀਤ ਕੌਰ, ਮਹਕਦੀਪ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਵਿਜੇਤਾ ਖਿਡਾਰੀਆਂ ਨੂੰ ਮੁੱਖ ਮਹਿਮਾਨ ਸੀਨੀਅਰ ਐਥਲੀਟ ਮਾਸਟਰ ਹਰਭਜਨ ਸਿੰਘ, ਰਿਟਾਇਰਡ ਇੰਸਪੈਕਟਰ ਰਣਜੋਧ ਸਿੰਘ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਮੇਤ ਹੋਰ ਗਣਮਾਨੀਆਂ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।

Post a Comment

© Qadian Times. All rights reserved. Distributed by ASThemesWorld