| ਕਾਦੀਆਂ ਚ ਨੌਜਵਾਨ ਦੁੁਸ਼ਹਿਰਾ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਦੁੁਸ਼ਹਿਰੇ ਸੰਬੰਧੀ ਜਾਣਕਾਰੀ ਦਿੰਦਿਆਂ। (ਜ਼ੀਸ਼ਾਨ) |
ਕਾਦੀਆਂ, 29 ਸਤੰਬਰ (ਜ਼ੀਸ਼ਾਨ)- ਨੌਜਵਾਨ ਦੁੁਸ਼ਹਿਰਾ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ੀਤਲਾ ਮੰਦਿਰ ਰੇਲਵੇ ਰੋਡ ਕਾਦੀਆਂ ਵਿਖੇ ਪ੍ਰਧਾਨ ਸਾਬੀ ਮਹਿਤਾ ਦੀ ਪ੍ਰਧਾਨਗੀ ਅਤੇ ਚੇਅਰਮੈਨ ਡਾਕਟਰ ਤਿਲਕ ਘੁੰਮਣ ਰਹਿਨੁਮਾਈ ਵਿੱਚ ਹੋਈ। ਮੀਟਿੰਗ ਚ ਦੱਸਿਆ ਕਿ 2 ਅਕਤੂਬਰ ਨੂੰ ਕਾਦੀਆਂ ਦੇ ਖਾਲਸਾ ਸਕੂਲ ਦੇ ਖੁੱਲੇ ਮੈਦਾਨ ਅੰਦਰ ਅੰਦਰ ਦੁਸ਼ਹਿਰਾ ਮਨਾਇਆ ਜਾਵੇਗਾ। ਜਿਸ ਵਿੱਚ ਰਾਵਨ ਦਾ 50 ਫੁੱਟ ਦਾ ਬੁੱਤ ਲਗਾਇਆ ਜਾਵੇਗਾ। ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਮਸ਼ਹੂਰ ਪੰਜਾਬੀ ਕਲਾਕਾਰ ਗਿੱਲ ਮਾਨੂਕੇ ਅਤੇ ਹਾਸਰੱਸ ਕਲਾਕਾਰ ਅਤਰੋਂ ਚਤਰੋ ਪਹੁੰਚ ਰਹੇ ਹਨ।
ਇਸ ਮੌਕੇ ਮੀਤ ਪ੍ਰਧਾਨ ਹਰਦੀਪ ਸਿੰਘ ਦੀਪਾ, ਜਨਰਲ ਸਕੱਤਰ ਸਤੀਸ਼ ਸੂਰੀ, ਕੈਸ਼ੀਅਰ ਪ੍ਰਭਜੋਤ ਮਹਿਤਾ, ਸਰਪ੍ਰਸਤ ਰਾਜਕੁਮਾਰ ਕਾਲਾ, ਮੈਂਬਰ ਮਨੋਹਰ, ਕਰਨ ਕੁਮਾਰ, ਕਮਲ ਕੁਮਾਰ ਵਿਸ਼ਾਲ ਅਤੇ ਸ਼ਮਸ਼ੇਰ ਸ਼ੇਰਾ ਆਦਿ ਮੌਜੂਦ ਸਨ।