| ਬਾਜਵਾ ਸਕੂਲ ਵਿੱਚ ਐਨ.ਐੱਸ.ਐੱਸ. ਕੈਂਪ ਦੇ ਉਦਘਾਟਨ ਦੌਰਾਨ ਪ੍ਰਿੰਸੀਪਲ, ਵਿਦਿਆਰਥੀ ਅਤੇ ਹੋਰ ਅਧਿਆਪਕ। (ਜ਼ੀਸ਼ਾਨ) |
ਕਾਦੀਆਂ, 27 ਸਤੰਬਰ (ਜ਼ੀਸ਼ਾਨ) – ਸਥਾਨਕ ਐਸ.ਐਸ. ਬਾਜਵਾ ਸਕੂਲ ਵਿੱਚ ਐਨ.ਐੱਸ.ਐੱਸ. ਦਾ ਸੱਤ ਰੋਜ਼ਾ ਕੈਂਪ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਅਤੇ ਵਿਸ਼ਾਲ ਦੇ ਨਿਰਦੇਸ਼ ਅਨੁਸਾਰ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਅਤੇ ਸਕੂਲ ਡਾਇਰੈਕਟਰ ਤੇ ਰਾਸ਼ਟਰੀ ਇਨਾਮ ਜੇਤੂ ਐਮ.ਐਲ. ਸ਼ਰਮਾ ਵੱਲੋਂ ਰਿਬਨ ਕੱਟ ਕੇ ਸ਼ੁਰੂ ਕੀਤਾ ਗਿਆ।
ਕੈਂਪ ਵਿੱਚ ਵਿਦਿਆਰਥੀਆਂ ਨੂੰ ਸਮਾਜ ਸੇਵਾ, ਸਫ਼ਾਈ ਤੇ ਹੋਰ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਜਸ਼ਨਪ੍ਰੀਤ ਕੌਰ ਅਤੇ ਇਕਮਜੋਤ ਕੌਰ ਨੇ ਐਨ.ਐੱਸ.ਐੱਸ. ਦੀ ਸ਼ੁਰੂਆਤ ਅਤੇ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਤੇ ਐਮ.ਐਲ. ਸ਼ਰਮਾ ਨੇ ਕਿਹਾ ਕਿ ਐਨ.ਐੱਸ.ਐੱਸ. ਦੀ ਸਥਾਪਨਾ 1969 ਵਿੱਚ ਸਮਾਜ ਦੀ ਭਲਾਈ ਅਤੇ ਦੇਸ਼ ਦੀ ਤਰੱਕੀ ਦੇ ਉਦੇਸ਼ ਨਾਲ ਕੀਤੀ ਗਈ ਸੀ। ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਨੇ ਆਪਣੇ ਅਨੁਭਵ ਸਾਂਝੇ ਕੀਤੇ। ਪ੍ਰਿੰਸੀਪਲ ਕੋਮਲ ਅਗਰਵਾਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਮਾਜ ਸੇਵਾ ਦਾ ਸ਼ੁਰੂਆਤ ਘਰ ਤੋਂ ਹੋਣੀ ਚਾਹੀਦੀ ਹੈ। ਅੰਤ ਵਿੱਚ ਪ੍ਰਿੰਸੀਪਲ ਕੋਮਲ ਅਗਰਵਾਲ ਅਤੇ ਉਪ ਪ੍ਰਿੰਸੀਪਲ ਕਪਿਲ ਸ਼ਰਮਾ ਨੇ ਮਹਿਮਾਨਾਂ ਨੂੰ ਪੌਦੇ ਭੇਟ ਕਰਕੇ ਸਨਮਾਨਿਤ ਕੀਤਾ।