ਮਜਲਿਸ ਖੁੱਦਾਮੁਲ ਅਹਿਮਦੀਆ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

ਕਾਦੀਆਂ ਵਿੱਚ ਮਜਲਿਸ ਖੁੱਦਾਮੁਲ ਅਹਿਮਦੀਆ ਵੱਲੋਂ ਆਯੋਜਿਤ ਖੂਨਦਾਨ ਕੈਂਪ ਵਿੱਚ ਖੂਨ ਦਾਨ ਕਰਦੇ ਹੋਏ। (ਜ਼ੀਸ਼ਾਨ)


ਕਾਦੀਆਂ, 17 ਅਗਸਤ (ਜ਼ੀਸ਼ਾਨ): ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਨੂੰ ਸਮਰਪਿਤ ਅੱਜ ਮਜਲਿਸ ਖੁੱਦਾਮੁਲ ਅਹਿਮਦੀਆ ਵੱਲੋਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਨਿਆਜ਼ ਅਹਿਮਦ ਨਾਇਕ ਨੇ ਕਿਹਾ ਕਿ ਇਨਸਾਨੀਅਤ ਦੀ ਸੇਵਾ ਕਰਨਾ ਜਮਾਤ ਦਾ ਸਭ ਤੋਂ ਵੱਡਾ ਧਰਮ ਹੈ। ਅਸੀਂ ਦੁਨੀਆ ਭਰ 'ਚ ਇਨਸਾਨੀਅਤ ਦੀ ਸੇਵਾ ਲਈ ਲੋਕ-ਕਲਿਆਣ ਦੇ ਕੰਮ ਕਰਦੇ ਹਾਂ। ਕੈਂਪ ਵਿੱਚ ਔਰਤਾਂ ਸਮੇਤ ਲਗਭਗ 100 ਲੋਕਾਂ ਨੇ ਖੂਨਦਾਨ ਕੀਤਾ।
ਇਸ ਮੌਕੇ 'ਤੇ ਡਾ. ਪ੍ਰਿਆਦੀਪ ਕਲਸੀ ਨੇ ਕਿਹਾ ਕਿ ਜਮਾਤ-ਏ-ਅਹਮਦੀਆ ਕਾਦੀਆਂ ਵਿੱਚ ਖੂਨਦਾਨ ਕੈਂਪ ਕਰਵਾ ਕੇ ਇਨਸਾਨੀਅਤ ਦੀ ਸੇਵਾ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ।
ਇਸ ਮੌਕੇ ਡਾ. ਨਰਿੰਦਰ ਸਿੰਘ, ਡਾ. ਜਗਪ੍ਰੀਤ ਸਿੰਘ, ਡਾ. ਪ੍ਰਿਆਦੀਪ ਕਲਸੀ, ਸਹਾਰਾ ਕਲੱਬ ਦੇ ਸੰਜੀਵ ਭਸੀਨ, ਮੁਹੰਮਦ ਨੂਰਉੱਦਦੀਨ, ਹਾਫ਼ਿਜ਼ ਨਈਮ ਪਾਸ਼ਾ, ਨਵੀਦ ਅਹਿਮਦ  ਫਜ਼ਲ, ਸਈਦ ਸ਼ਰਜੀਲ ਅਹਿਮਦ ਆਦਿ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld
-->