![]() |
ਕਾਦੀਆਂ ਦੇ ਸੈਂਟ ਵਾਰੀਅਰਜ਼ ਸਕੂਲ ਚ ਆਯੋਜਿਤ ਜਨਮ ਅਸ਼ਟਮੀ ਦੇ ਦ੍ਰਿਸ਼। (ਜ਼ੀਸ਼ਾਨ) |
ਕਾਦੀਆਂ 16 ਅਗਸਤ (ਜ਼ੀਸ਼ਾਨ)- ਸਥਾਨਕ ਸੈਂਟ ਵਾਰੀਅਰਜ਼ ਸਕੂਲ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮ-ਧਾਮ ਨਾਲ ਮਨਾਈ ਗਈ। ਇਸ ਸ਼ੁਭ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਜ਼ਿੰਦਗੀ ਉੱਤੇ ਆਧਾਰਤ ਭਜਨ, ਨ੍ਰਿਤ ਤੇ ਨਾਟਕ ਰੂਪਾਂਤਰਨ ਪ੍ਰਸਤੁਤ ਕੀਤੇ ਗਏ, ਜੋ ਸਾਰੇ ਦਰਸ਼ਕਾਂ ਨੂੰ ਭਾਵੁਕ ਕਰ ਗਏ।
ਉਤਸਵ ਵਿਚ ਵਿਦਿਆਰਥੀਆਂ ਨੇ ਰਾਸ ਲੀਲਾ, ਮੱਖਣ ਚੋਰੀ, ਤੇ ਕ੍ਰਿਸ਼ਨ-ਸੁਦਾਮਾ ਦੀ ਮਿੱਤਰਤਾ ਵਰਗੀਆਂ ਘਟਨਾਵਾਂ ਨੂੰ ਰੰਗਮੰਚ 'ਤੇ ਜੀਵੰਤ ਕਰ ਦਿੱਤਾ। ਬੱਚਿਆਂ ਦੀਆਂ ਪ੍ਰਸਤੁਤੀਆਂ ਨੇ ਹਾਲ ਵਿਚ ਮੌਜੂਦ ਮਾਪੇ ਤੇ ਅਧਿਆਪਕਾਂ ਦੇ ਦਿਲ ਜਿੱਤ ਲਏ।
ਸਕੂਲ ਪ੍ਰਿੰਸੀਪਲ ਪਰਮਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਨ ਕਥਾ ਸਾਨੂੰ ਸੱਚਾਈ, ਕਰਮ ਅਤੇ ਧਾਰਮਿਕ ਸਦਭਾਵਨਾ ਦੀ ਸਿੱਖ ਦਿੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਸਮੇਂ ਵਿਚ ਧਾਰਮਿਕ ਭਾਈਚਾਰੇ ਦੀ ਭਾਵਨਾ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰਵਣ ਸਿੰਘ ਨੇ ਵਿਦਿਆਰਥੀਆ ਅਤੇ ਮਾਪਿਆਂ ਨੂੰ ਜਨਮ ਅਸ਼ਟਮੀ ਦੀਆਂ ਮੁਬਾਰਕਬਾਦ ਦਿੱਤੀ।