![]() |
ਕਾਦੀਆਂ ਨਗਰ ਕੌਂਸਲ ਮੈਦਾਨ ਚ ਕੌਮੀ ਝੰਡੇ ਨੂੰ ਸਲਾਮੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਮੈਡਮ ਨੇਹਾ ਅਤੇ ਨਾਲ ਹੋਰ। (ਜ਼ੀਸ਼ਾਨ) |
ਕਾਦੀਆਂ 16 ਅਗਸਤ (ਜ਼ੀਸ਼ਾਨ)- ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ਨਗਰ ਕੌਂਸਲ ਕਾਦੀਆਂ ਦੀ ਖੁੱਲੀ ਗਰਾਉਂਡ ਦੇ ਵਿੱਚ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਨੇਹਾ ਪਤਨੀ ਜੋਗਿੰਦਰ ਪਾਲ ਨੰਦੂ ਦੇ ਵੱਲੋਂ ਝੰਡੇ ਦੀ ਰਸਮ ਨੂੰ ਅਦਾ ਕੀਤਾ। ਪੁਲਿਸ ਬੱਲ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ।
ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੀ ਮੂਰਤੀ ਅਤੇ ਮਹਾਤਮਾ ਗਾਂਧੀ ਦੇ ਬੁੱਤ ਉੱਪਰ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਫੁੱਲ ਪਹਿਨਾ ਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾ ਦੀ ਸ਼ਹਾਦਤ ਨੂੰ ਯਾਦ ਕੀਤਾ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੈਡਮ ਨੇਹਾ ਤੇ ਉਨਾਂ ਦੇ ਪਤੀ ਜੋਗਿੰਦਰ ਪਾਲ ਨੰਦੂ ਸਮੇਤ ਅਬਦੁਲ ਵਾਸੇ, ਗੁਰਦਿਲਬਾਗ ਸਿੰਘ ਨੀਟਾ ਮਾਹਲ, ਪਰਸ਼ੋਤਮ ਲਾਲ ਹੰਸ, ਗੁਰਬਚਨ ਸਿੰਘ, ਅਮਰਜੀਤ ਚੌਧਰੀ, ਹਰੀਸ਼ ਭਾਰਦਵਾਜ, ਸੈਨੀਟਰੀ ਇੰਚਾਰਜ ਕਮਲਪ੍ਰੀਤ ਸਿੰਘ ਰਾਜਾ, ਰਾਹੁਲ ਕੁਮਾਰ, ਇੰਦਰਪ੍ਰੀਤ ਸਿੰਘ, ਰੋਹਿਤ ਭਾਟੀਆ, ਸੰਜੀਵ ਮੈਨਨ, ਡੈਨੀਅਲ, ਗੁਲਸ਼ਨ ਵਰਮਾ, ਅਸ਼ਵਨੀ ਵਰਮਾ, ਅੰਕਿਤ ਭਾਟੀਆ, ਆਦਿ ਸ਼ਹਿਰ ਵਾਸੀ ਅਤੇ ਸਥਾਨਕ ਪੁਲਿਸ ਅਫਸਰ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਥਾਣਾ ਕਾਦੀਆਂ ਹਾਜ਼ਰ ਸਨ।