![]() |
ਕਾਦੀਆਂ 16 ਅਗਸਤ (ਜ਼ੀਸ਼ਾਨ)- ਕਾਦੀਆਂ ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮੰਦਿਰ ਸ਼੍ਰੀ ਕਾਲੀ ਦੁਆਰਾ ਵੈਲਫੇਅਰ ਸੁਸਾਇਟੀ ਮੇਨ ਬਜ਼ਾਰ ਕਾਦੀਆਂ ਵੱਲੋਂ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਮੋਕੇ ਇੱਕ ਵਿਸ਼ਾਲ ਸ਼੍ਰੀ ਕਿ੍ਸ਼ਨ ਰਾਸ ਲੀਲਾ ਦਾ ਆਯੋਜਨ ਪੁਰਾਣੀ ਸਬਜੀ ਮੰਡੀ ਡਾਕਖਾਨਾ ਚੌਂਕ ਵਿੱਚ ਕੀਤਾ ਗਿਆ। ਜਿਸ ਵਿੱਚ ਭਾਰਤ ਦੇ ਮਸ਼ਹੂਰ ਧਾਰਮਿਕ ਕਲਾਕਾਰ ਮਨੋਜ ਸ਼ਰਮਾਂ ਐਡ ਪਾਰਟੀ ਗਵਾਲੀਅਰ ਵਾਲੇ ਸ਼੍ਰੀ ਕ੍ਰਿਸ਼ਨ ਭਜਨਾ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਪੰਜਾਬ ਦੇ ਅਭੀ ਮਹਿਰਾ ਐਡ ਪਾਰਟੀ ਬਟਾਲਾ ਵਾਲਿਆਂ ਵਲੋਂ ਸ਼੍ਰੀ ਕ੍ਰਿਸ਼ਨ ਲੀਲਾਵਾਂ ਅਤੇ ਆਪਣੇ ਆਰਟ ਨਾਲ ਆਇਆਂ ਸੰਗਤਾਂ ਦਾ ਮੰਨ ਮੋਹਿਆ।
ਇਸ ਮੌਕੇ ਹਜਾਰਾਂ ਦੀ ਤਾਦਾਦ ਵਿੱਚ ਆਈਆਂ ਸੰਗਤਾਂ ਵੱਲੋਂ ਪਹਿਲਾਂ ਮੰਦਿਰ ਮਹਾਂ ਕਾਲੀ ਵਿੱਚ ਮੱਥਾ ਟੇਕਿਆ। ਵਿਸ਼ਾਲ ਲੰਗਰ ਵੀ ਲਗਾਇਆ ਗਿਆ।
ਇਸ ਮੌਕੇ ਫਤਿਹਗੜ੍ਹ ਚੂੜੀਆਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਬਕਾ ਕੈਬੀਨਟ ਮੰਤਰੀ ਪੰਜਾਬ, ਸ਼੍ਰੋਮਣੀ ਅਕਾਲੀ ਦੱਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਬਿਲਾ ਮਾਹਲ, ਰੇਲਵੇ ਬੋਰਡ ਦੇ ਸਲਾਹਕਾਰ ਮੈਂਬਰ ਸੁਰੇਸ਼ ਕੁਮਾਰ ਗੋਇਲ ਅੰਮ੍ਰਿਤਸਰ, ਭਾਰਤੀ ਜਨਤਾ ਪਾਰਟੀ ਬਲਾਕ ਕਾਦੀਆਂ ਪ੍ਰਧਾਨ ਗੁਲਸ਼ਨ ਵਰਮਾ, ਨਗਰ ਕੌਂਸਲ ਦੇ ਪ੍ਰਧਾਨ ਦੇ ਪਤੀ ਜੋਗਿੰਦਰਪਾਲ ਨੰਦੂ, ਐਸ.ਐਚ.ਉ. ਕਾਦੀਆਂ ਗੁਰਮੀਤ ਸਿੰਘ, ਕੌਂਸਲਰ ਅਸ਼ੋਕ ਕੁਮਾਰ, ਸਾਬਕਾ ਪ੍ਰਧਾਨ ਨਰਿੰਦਰ ਭਾਟੀਆ, ਕੌਂਸਲਰ ਗਿੰਨੀ ਭਾਟੀਆ, ਵਿਜੇ ਕੁਮਾਰ, ਕੇਵਲ ਕ੍ਰਿਸ਼ਨ ਗੁਪਤਾ, ਡਾਕਟਰ ਬਿਕਰਮ ਬਾਜਵਾ, ਸਾਰੀਆਂ ਮੰਦਿਰ ਕਮੇਟੀਆਂ ਦੇ ਅਹੁਦੇਦਾਰਾਂ, ਪੱਤਰਕਾਰਾਂ ਅਤੇ ਜੱਜਮਾਨਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ।
ਇਸ ਮੋਕੇ ਪ੍ਰਧਾਨ ਪਵਨ ਕੁਮਾਰ ਭਾਟੀਆ ਤੋਂ ਇਲਾਵਾ ਰਜਿੰਦਰ ਕੁਮਾਰ ਭਾਟੀਆ ਚੇਅਰਮੈਨ, ਡਾਕਟਰ ਤਿਲਕ ਰਾਜ ਘੁੰਮਣ, ਬੱਬਲ ਮਹਾਜਨ, ਵਿੱਕੀ ਭਾਮੜੀ, ਅਮਿਤ ਭਾਟੀਆ, ਮੋਤੀ ਲਾਲ ਭਗਤ, ਸ਼ਾਮ ਸ਼ਰਮਾ ਸ਼ਰਮਾ, ਡਿਪਲ ਵਰਮਾ, ਲਲਿਤ ਭਨੋਟ, ਸੁਰਿੰਦਰ ਭਾਟੀਆ, ਸਵਰਨ ਸਿੰਘ ਲਾਡੀ, ਗੋਰਵ ਭਨੋਟ, ਪੂਰਨ ਚੰਦ, ਸੂਰਜ, ਗਗਨ ਭਾਟੀਆ, ਮੰਗਾ ਭਾਟੀਆ, ਅਯਾਨ ਗੁਪਤਾ, ਮੋਤੀ ਟੇਲਰ, ਤਿਲਕ ਰਾਜ ਮੂਨੀਮ, ਸੂਜਲ ਸਹਿਦੇਵ, ਗਗਨ ਜੋਜਰਾ, ਦਮਨ ਪ੍ਰੀਤ ਸਿੰਘ, ਵਿਜੇ ਕੁਮਾਰ, ਚੈਰੀ ਮਹਾਜਨ, ਅਮਿਤ ਸ਼ਰਮਾ, ਨੀਟਾ ਮਾਹਲ, ਅਮਨ ਭਾਟੀਆ, ਰੋਬਿਨ, ਦੇਵ, ਬਿਮਲ ਅਬਰੋਲ, ਰਾਹੁਲ ਮਹਿਰਾ, ਵਿਸ਼ਾਲ ਬਲੱਗਣ, ਦੀਪਕ ਸ਼ਰਮਾਂ, ਅਨਿਲ ਗੁਪਤਾ, ਰਾਜੀਵ ਭਾਟੀਆ, ਵੀਨੂ ਸੇਠ, ਬੀਕੇ ਟੇਲਰ, ਪੰਕਜ ਸਿੰਘ, ਸ਼ੁਭਮ ਮਹਾਜਨ, ਕੁਲਦੀਪ ਜੀ, ਹਨੀ ਭਨੋਟ, ਰੋਹਿਤ ਭਨੋਟ, ਯੁਵਰਾਜ ਸਲੋਤਰਾ, ਗਗਨ ਭਾਟੀਆ, ਬਲਵਿੰਦਰ ਬਾਗੀ, ਰੱਜਤ ਮਹਾਜਨ, ਅਨੀਸ਼ ਬਲੱਗਨ, ਅਵਤਾਰ ਸਿੰਘ, ਸ਼ਿਵਾ ਜੋਜਰਾ, ਸਤਨਾਮ ਸਿੰਘ ਭਾਟੀਆ, ਰਾਹੁਲ ਕੋਮਲ, ਮੰਜੀਤ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।
ਇਸੇ ਪ੍ਰਕਾਰ ਕਾਦੀਆਂ ਦੇ ਸ਼ਿਵਾਲੇ ਮੰਦਰ, ਕ੍ਰਿਸ਼ਨਾ ਮੰਦਰ, ਸ਼ੀਤਲਾ ਮੰਦਰ, ਬਾਵਾ ਲਾਲ ਦਿਆਲ ਮੰਦਰ ਆਦਿ ਚ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ।