ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਬਾਰੇ ਭਾਸ਼ਾ ਸੰਗਮ ਪ੍ਰੋਗਰਾਮ ਤਹਿਤ ਸਕੂਲ ਵੱਲੋਂ ਸੈਮੀਨਾਰ ਕਰਵਾਇਆ

ਭਾਸ਼ਾਵਾਂ ਸਿੱਖਣ ਤਹਿਤ ਕਰਵਾਏ ਸੈਮੀਨਾਰ ਦੌਰਾਨ ਸਕੂਲ ਅਧਿਆਪਕ ਤੇ ਵਿਦਿਆਰਥੀ (ਜ਼ੀਸ਼ਾਨ)

ਕਾਦੀਆਂ, 22 ਅਪ੍ਰੈਲ (ਜ਼ੀਸ਼ਾਨ) - ਸਥਾਨਕ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਡਾਇਰੈਕਟਰ ਜਨਰਲ, ਸਕੂਲ ਸਿੱਖਿਆ ਕਮ ਸਟੇਟ ਪ੍ਰੋਜੈਕਟ, ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤ ਸਰਕਾਰ ਵੱਲੋਂ ਏਕ ਭਾਰਤ ਸ੍ਰੇਸ਼ਠ ਭਾਰਤ ਤਹਿਤ ਭਾਸ਼ਾ ਸੰਗਮ ਪ੍ਰੋਗਰਾਮ ਅਧੀਨ ਸਕੂਲ ਵਿਦਿਆਰਥੀਆਂ ਨੂੰ ਭਾਰਤ ਦੀਆਂ ਵੱਖ - ਵੱਖ 22 ਭਾਸ਼ਾਵਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ।

ਸਕੂਲ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾ ਸ਼੍ਰੀਮਤੀ ਸਿਮਰਨਜੀਤ ਕੌਰ ਅਤੇ ਪੰਜਾਬੀ ਵਿਸ਼ੇ ਦੀ ਅਧਿਆਪਕਾ ਸ਼੍ਰੀਮਤੀ ਰਿਤੂ ਰਾਜ ਕੌਰ ਵੱਲੋਂ ਸੈਮੀਨਾਰ ਰਾਹੀਂ ਇਸ ਪ੍ਰੋਗਰਾਮ ਦਾ ਮੰਤਵ ਦੱਸਿਆ ਗਿਆ ।

ਆਨਲਾਈਨ ਸਕੂਲ ਵਿਚ ਪੜ੍ਹਦਾ ਹਰ ਵਿਦਿਆਰਥੀ ਮੋਬਾਇਲ ਰਾਹੀਂ ਭਾਰਤ ਦੀਆਂ 22 ਭਾਸ਼ਾਵਾਂ ਨੂੰ 'ਭਾਸ਼ਾ ਸੰਗਮ' ਐਪ ਰਾਹੀਂ ਸੌਖੇ ਢੰਗ ਨਾਲ ਘਰ ਬੈਠੇ ਸਿੱਖ ਸਕਦਾ ਹੈ। 

ਅਧਿਆਪਕਾ ਸਿਮਰਨਜੀਤ ਕੌਰ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਭਾਸ਼ਾ ਸੰਗਮ ਐਪ ਬਾਰੇ ਜਾਣਕਾਰੀ ਵਿਸਥਾਰ ਸਹਿਤ ਵਿਦਿਆਰਥੀਆਂ ਨਾਲ ਸਾਂਝੀ ਕੀਤੀ। 

ਇਸ ਮੌਕੇ ਹੋਰਨਾਂ ਸਟਾਫ ਮੈਂਬਰ ਅਧਿਆਪਕਾਂ ਚ ਸਿਮਰਨਜੀਤ ਕੌਰ ਤੇ ਰਿਤੂ ਰਾਜ ਕੌਰ ਨਾਲ ਅਮਨਦੀਪ ਕੌਰ, ਰਵਿੰਦਰ ਸਿੰਘ , ਬਲਵੀਰ ਕੌਰ , ਅਬਦੁਲ ਵਾਸੇ, ਅਮਨਪ੍ਰੀਤ ਕੌਰ, ਅੰਤੁਲ ਜਮੀਲ ਅਮੀਰਾ, ਮੈਡਮ ਨੀਰੂ ਬਾਲਾ ਤੇ ਗੁਰਵਿੰਦਰ ਸਿੰਘ ਹਾਜ਼ਰ ਸਨ।  

Post a Comment

© Qadian Times. All rights reserved. Distributed by ASThemesWorld
-->