![]() |
ਬੀ ਏ ਤੀਸਰਾ ਸਮੈਸਟਰ ਦੇ ਨਤੀਜੇ ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਅਵੱਲ ਰਹਿਣ ਵਾਲੇ ਵਿਦਿਆਰਥੀ (ਜ਼ੀਸ਼ਾਨ) |
ਕਾਦੀਆਂ, 16 ਅਪ੍ਰੈਲ (ਜ਼ੀਸ਼ਾਨ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਗਏ ਬੀ ਏ ਤੀਸਰਾ ਸਮੈਸਟਰ ਦੇ ਨਤੀਜੇ ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਬੀ ਏ ਸਮੈਸਟਰ ਤੀਸਰੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ।
ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੀ ਏ ਸਮੈਸਟਰ ਤੀਸਰਾ ਵਿਚ ਖੁਬੇੈਬ ਅਹਿਮਦ ਨੇ 80.5 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਜਦਕਿ ਪ੍ਰਭਜੋਤ ਕੌਰ ਨੇ 78 ਫ਼ੀਸਦ ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਦੂਸਰਾ ਸਥਾਨ ਅਤੇ ਪ੍ਰਵੇਸ਼ ਕੌਰ ਨੇ 77 ਫ਼ੀਸਦ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਬੀਏ ਤੀਸਰੇ ਸਮੈਸਟਰ ਦੇ ਸ਼ਾਨਦਾਰ ਨਤੀਜੇ ਤੇ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਨੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਧਾਈ ਭੇਂਟ ਕੀਤੀ ਹੈ