![]() |
| ਐਸ.ਐਸ.ਪੀ ਬਟਾਲਾ ਦੇ ਦਫ਼ਤਰ ਦਾ ਘਰਾਓ ਕਰਨ ਦਾ ਐਲਾਨ ਕਰਦੇ ਹੋਏ ਜਥੇਬੰਦੀ ਦੇ ਆਗੂ ਰਣਜੀਤ ਸਿੰਘ ਦਕੋਹਾ ਆਦਿ। (ਜ਼ੀਸ਼ਾਨ) |
ਕਾਦੀਆਂ, 22 ਜੂਨ (ਜ਼ੀਸ਼ਾਨ): ਵਾਲਮੀਕਿ ਮਜਬੀ ਸਿੱਖ ਮੋਰਚਾ ਪੰਜਾਬ ਜਥੇਬੰਦੀ ਦੇ ਮਹਿੰਦਰ ਸਿੰਘ ਹਮੀਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਲਮੀਕਿ ਮਜਬੀ ਸਿੱਖ ਮੋਰਚਾ ਦੇ ਜ਼ਿਲਾ ਯੂਥ ਪ੍ਰਧਾਨ ਰਣਜੀਤ ਸਿੰਘ ਦਕੋਹਾ ਦੀ ਅਗਵਾਈ ਵਿੱਚ ਪਿੰਡ ਦਕੋਹਾ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਜਥੇਬੰਦੀ ਦੇ ਵੱਲੋਂ ਐਸ.ਐਸ.ਪੀ ਬਟਾਲਾ ਦਫਤਰ ਦਾ 30 ਜੂਨ ਨੂੰ ਘਰਾਓ ਕਰਨ ਦਾ ਐਲਾਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਣਜੀਤ ਸਿੰਘ ਦਕੋਹਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਕਾਰਨ ਥਾਣਾ ਘੁਮਾਣ ਵਿੱਚ ਪੈਂਡਿੰਗ ਪਏ ਮਸਲਿਆਂ ਨੂੰ ਲੈ ਕੇ ਪਿੰਡ ਲੰਗਿਆਂਵਾਲੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਹੀਰੋ ਪੁੱਤਰ ਸਵਰਨ ਸਿੰਘ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪਿੰਡ ਦੇ ਵਿਅਕਤੀਆਂ ਵੱਲੋਂ ਧੱਕੇ ਨਾਲ ਘਰ ਦੇ ਅੱਗੇ ਕੂੜੇ ਦਾ ਢੇਰ ਲਗਾਉਣ ਅਤੇ ਧੱਕੇ ਨਾਲ ਕੰਧ ਉੱਤੇ ਲੈਂਟਰ ਪਾਉਣ ਦੇ ਸਬੰਧੀ ਪਰੂਫਾ ਦੇ ਅਧਾਰ ਤੇ ਵੀ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ। ਇਸ ਤਰ੍ਹਾਂ ਪਿੰਡ ਭੋਮਾ ਦੇ ਗੁਰਵਿੰਦਰ ਸਿੰਘ ਮੁਕਦਮਾ ਨੰਬਰ 47/26 ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਅਤੇ ਗਾਲੀ ਗਲੋਚ ਕਰ ਰਹੇ ਹਨ। ਇਨ੍ਹਾਂ ਉਪਰ ਤਰੁੰਤ ਜੁਰਮ ਵਿੱਚ ਵਾਧਾ ਕਰਕੇ ਕਾਰਵਾਈ ਕੀਤੀ ਜਾਵੇ।
ਇਸ ਤਰ੍ਹਾਂ ਕਈ ਹੋਰ ਵੀ ਮਸਲੇ ਹਨ ਜੋ ਪੈਨਡਿਗ ਹਨ ਇਸ ਕਰਕੇ 30 ਜੂਨ ਨੂੰ ਐਸ.ਐਸ.ਪੀ ਦਫਤਰ ਬਟਾਲਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਉਹਨਾਂ ਕਿਹਾ ਕਿ ਜੇਕਰ ਫਿਰ ਵੀ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨਗੇ ਅਤੇ ਪਰਿਵਾਰਾਂ ਨੂੰ ਇਨਸਾਫ ਦਿਵਾਉਣਗੇ । ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਦਕੋਹਾ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਹਾਜ਼ਰ ਸੀ।
