ਕਾਦੀਆਂ, 10 ਅਪ੍ਰੈਲ (ਜ਼ੀਸ਼ਾਨ) – ਸੇਂਟ ਵਾਰੀਅਰਜ਼ ਸਕੂਲ, ਕਾਦੀਆਂ ਵੱਲੋਂ ਨਵੇਂ ਸੈਸ਼ਨ ਲਈ ਕਲਾਸ 11ਵੀਂ ਦੇ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ। ਸਕੂਲ ਪ੍ਰਬੰਧਕਾਂ ਮੁਤਾਬਕ 11ਵੀਂ ਦੀਆਂ ਨਿਯਮਿਤ ਕਲਾਸਾਂ 15 ਅਪ੍ਰੈਲ 2026 ਤੋਂ ਸ਼ੁਰੂ ਹੋਣਗੀਆਂ। ਸਕੂਲ ਦੇ ਚੇਅਰਮੈਨ ਸੱਜਣ ਸਿੰਘ ਧੰਦਲ, ਡਾਇਰੈਕਟਰ ਸਰਵਣ ਸਿੰਘ ਧੰਦਲ ਅਤੇ ਪ੍ਰਿੰਸੀਪਲ ਪਰਮਵੀਰ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਸਾਇੰਸ, ਕਾਮਰਸ ਅਤੇ ਮੈਡੀਕਲ ਸਟਰੀਮਾਂ ਵਿੱਚ ਉੱਚ ਮਿਆਰੀ ਸਿੱਖਿਆ ਨਾਲ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
