ਸੇਖਵਾਂ ਹਵਾਲਾਤ ਤੋਂ ਫਰਾਰ ਦੋ ਮੁਲਜ਼ਮਾਂ ਵਿੱਚੋਂ ਇੱਕ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀ

Uploaded Image
ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਹਰਪਾਲ ਸਿੰਘ। (ਜ਼ੀਸ਼ਾਨ)
 
ਕਾਦੀਆਂ, 26 ਅਪ੍ਰੈਲ (ਜ਼ੀਸ਼ਾਨ) – ਬੀਤੇ ਦਿਨ ਥਾਣਾ ਸੇਖਵਾਂ ਦੀ ਹਵਾਲਾਤ ਤੋਂ ਫਰਾਰ ਹੋਏ ਦੋ ਮੁਲਜ਼ਮਾਂ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੇਖਵਾਂ ਪੁਲਿਸ ਨੇ ਲਗਾਤਾਰ ਛਾਪੇਮਾਰੀ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ।
ਯਾਦ ਰਹੇ ਕਿ ਬੀਤੀ ਦਿਨੀ ਕਤਲ ਕੇਸ ਦੇ ਮੁਲਜ਼ਮ ਗੁਰਮੀਤ ਸਿੰਘ ਉਰਫ਼ ਜਿੰਦੀ ਅਤੇ ਨਸ਼ਾ ਤਸਕਰ ਹਰਪਾਲ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਚੂਹੜ ਚੱਕ ਹਵਾਲਾਤ ਤੋਂ ਫਰਾਰ ਹੋ ਗਏ ਸਨ, ਜਿਸ ਨਾਲ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਖੜੇ ਹੋ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੇਖਵਾਂ ਦੀ ਐਸ.ਐਚ.ਓ. ਰਜਵੰਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਰੀਬ 10 ਘੰਟਿਆਂ ਦੀ ਭਾਰੀ ਮਸ਼ੱਕਤ ਤੋਂ ਬਾਅਦ ਹਰਪਾਲ ਸਿੰਘ ਭਾਲੂ ਨੂੰ ਪਿੰਡ ਸਤਕੋਹਾ ਡਰੇਨ ਨੇੜੇ ਕਾਬੂ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੂਜੇ ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Post a Comment

© Qadian Times. All rights reserved. Distributed by ASThemesWorld