ਸ੍ਰੀ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਕਾਦੀਆਂ ਚ ਨੌਜਵਾਨ ਸੇਵਕ ਜਥਾ ਵੱਲੋਂ ਬੱਚਿਆਂ ਦਾ ਸਨਮਾਨ ਕਰਦੇ ਹੋਏ। (ਜ਼ੀਸ਼ਾਨ)


ਕਾਦੀਆਂ, 2 ਮਾਰਚ (ਜ਼ੀਸ਼ਾਨ) – ਨੌਜਵਾਨ ਸੇਵਕ ਜਥਾ ਮੁਹੱਲਾ ਅਕਾਲਗੜ੍ਹ ਕਾਦੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਬੱਚਿਆਂ ਨੇ ਗੁਰਬਾਣੀ ਦੇ ਸ਼ਬਦ ਕੰਠ ਕਰਕੇ ਸੁਣਾਏ ਅਤੇ ਧਾਰਮਿਕ ਕਵਿਤਾਵਾਂ ਵੀ ਪੇਸ਼ ਕੀਤੀਆਂ। ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਧਾਰਮਿਕ ਅਤੇ ਸਿੱਖੀ ਸਿਧਾਂਤਾਂ ਨਾਲ ਜੁੜੇ ਸਵਾਲ ਪੁੱਛੇ ਗਏ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਇਸ ਮੌਕੇ ਆਏ ਹੋਏ ਮੋਹਤਬਰਾਂ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਬੱਚਿਆਂ ਨੂੰ ਸਿੱਖੀ ਨਾਲ ਜੁੜਨ ਅਤੇ ਅੰਮ੍ਰਿਤ ਦੀ ਦਾਤ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਨੌਜਵਾਨ ਸੇਵਕ ਜਥਾ ਮੁਹੱਲਾ ਅਕਾਲਗੜ੍ਹ ਵੱਲੋਂ ਸ੍ਰੀ ਚੋਲਾ ਸਾਹਿਬ ਦੇ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਲਈ ਗੁਰੂ ਜੀ ਦੇ ਨਾਮ ਦੇ ਅਤੁੱਟ ਲੰਗਰ ਵੀ ਵਰਤਾਏ ਜਾ ਰਹੇ ਹਨ।
ਇਸ ਮੌਕੇ ਪ੍ਰੀਤਮ ਸਿੰਘ ਭਾਟੀਆ, ਅਵਤਾਰ ਸਿੰਘ ਭਾਟੀਆ, ਗੁਰਜੀਤ ਸਿੰਘ, ਸੁਰਿੰਦਰ ਸਿੰਘ ਭਾਟੀਆ, ਗੁਰਮੁਖ ਸਿੰਘ ਭਾਟੀਆ, ਪਰਮਿੰਦਰ ਸਿੰਘ ਭਾਟੀਆ, ਵਿਕਰਮ ਸਿੰਘ ਭਾਟੀਆ, ਸੁਖਪਾਲ ਸਿੰਘ ਭਾਟੀਆ, ਐਡਵੋਕੇਟ ਗੁਰਪ੍ਰਤਾਪ ਸਿੰਘ ਭਾਟੀਆ, ਮੱਖਣ ਭਾਟੀਆ, ਪ੍ਰੀਤ ਭਾਟੀਆ, ਕਰਨਦੀਪ ਭਾਟੀਆ, ਸੁਖਵਿੰਦਰ ਸਿੰਘ, ਮਿਲਣ ਸਿੰਘ, ਬੋਬੀ ਭਾਟੀਆ, ਕੈਪਟਨ ਭਾਟੀਆ, ਪੁਸ਼ਪਦੀਪ ਸਿੰਘ, ਸਿਮਰਨ ਭਾਟੀਆ, ਸੰਨੀ ਭਾਟੀਆ ਅਤੇ ਪ੍ਰਿੰਸ ਭਾਟੀਆ ਸਮੇਤ ਹੋਰ ਸੇਵਾਦਾਰ ਅਤੇ ਨਗਰ ਨਿਵਾਸੀ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld