ਸੇਂਟ ਜੋਸਫ਼ ਕੌਨਵੈਂਟ ਸਕੂਲ ਦੇ ਬੱਚਿਆਂ ਨੇ ਯੋਗਾ ਵਿੱਚ ਮੱਲ੍ਹਾਂ ਮਾਰੀਆਂ

ਕਾਦੀਆਂ ਦੇ ਸੇਂਟ ਜੋਸਫ਼ ਕੌਨਵੈਂਟ ਸਕੂਲ ਦੇ ਬੱਚੇ ਯੋਗਾ ਵਿੱਚ ਜਿੱਤੇ ਮੈਡਲਾਂ ਨਾਲ। (ਜ਼ੀਸ਼ਾਨ)

ਕਾਦੀਆਂ, 19 ਦਸੰਬਰ (ਜ਼ੀਸ਼ਾਨ) – ਸਿੱਖ ਖੇਡਾਂ ਫੈਡਰੇਸ਼ਨ ਵੱਲੋਂ 7ਵੀਂ ਸਿੱਖ ਨੈਸ਼ਨਲ ਖੇਡਾਂ 2025 ਕਰਵਾਈਆਂ ਗਈਆਂ। ਇਹ ਖੇਡਾਂ 14 ਦਸੰਬਰ ਨੂੰ ਬੀ. ਬੀ. ਕੇ. ਡੀ. ਏ. ਵੀ. ਕਾਲਜ ਕੁੜੀਆਂ ਅੰਮ੍ਰਿਤਸਰ ਵਿਖੇ ਕਰਵਾਈਆਂ ਗਈਆਂ। ਜਿਸ ਵਿੱਚ ਪਰਨੀਤ ਕੌਰ, ਨਵਦੀਪ ਕੌਰ ਅਤੇ ਜੈਸਲਪ੍ਰੀਤ ਕੌਰ ਨੇ ਆਰਟੀਸਟਿਕ ਯੋਗਾ ਵਿੱਚ ਦੂਸਰਾ ਸਥਾਨ ਅਤੇ ਆਰਟੀਸਟਿਕ ਸੋਲੋ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।
ਬੱਚਿਆਂ ਦੇ ਨਾਲ-ਨਾਲ ਉਹਨਾਂ ਨੂੰ ਸਿਖਾਉਣ ਵਾਲੇ ਅਧਿਆਪਕਾਂ ਦਾ ਵੀ ਯੋਗਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸੇਂਟ ਜੋਸਫ਼ ਕੌਨਵੈਂਟ ਸਕੂਲ ਦੇ ਯੋਗਾ ਅਧਿਆਪਕ ਸੋਨਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਹਾਸਿਲ ਕੀਤਾ। ਸਕੂਲ ਲਈ ਇਹ ਇੱਕ ਬਹੁਤ ਮਾਣ ਵਾਲੀ ਗੱਲ ਸੀ। ਸਕੂਲ ਪਹੁੰਚਣ 'ਤੇ ਸਕੂਲ ਦੇ ਡਾਇਰੈਕਟਰ ਫਾਦਰ ਵਿਲੀਅਮ ਸਹੋਤਾ, ਪ੍ਰਿੰਸੀਪਲ ਸਿਸਟਰ ਜੋਸੀਆ, ਵਾਈਸ ਪ੍ਰਿੰਸੀਪਲ ਸਿਸਟਰ ਲਿਟੀ ਅਤੇ ਸਮੂਹ ਸਟਾਫ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ।

Post a Comment

© Qadian Times. All rights reserved. Distributed by ASThemesWorld